11ਜੀਆਰਪੀਪੀਬੀ13

ਧੀ ਪੰਜਾਬਣ ਅਡੀਸ਼ਨ ਦਾ ਲੋਗੋ।

ਹਿਤੇਂਦਰ ਸ਼ਰਮਾ, ਗੁਰਦਾਸਪੁਰ : ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਵਿਰਸੇ ਨੂੰ ਮੁੱਖ ਰੱਖਦੇ ਹੋਏ ਕਰਵਾਇਆ ਜਾ ਰਿਹਾ 'ਧੀ ਪੰਜਾਬਣ' ਜ਼ਿਲ੍ਹਾ ਗੁਰਦਾਸਪੁਰ ਦਾ ਅਡੀਸ਼ਨ ਐੱਸਡੀ ਕਾਲਜ ਫਾਰ ਵੂਮੈਨ ਗੁਰਦਾਸਪੁਰ ਵਿਖੇ 24 ਅਕਤੂੁੁਬਰ ਨੂੰ ਹੋਵੇਗਾ। 'ਧੀ ਪੰਜਾਬਣ ' ਦੇ ਪ੍ਰਬੰਧਕਾਂ ਨੇ ਦੱਸਿਆ ਕਿ 'ਧੀ ਪੰਜਾਬਣ' ਇਕ ਅਜਿਹਾ ਪਲੇਟਫਾਰਮ ਹੈ ਜਿਥੇ ਪੰਜਾਬੀ ਮੁਟਿਆਰਾਂ ਆਪਣੀ ਕਲਾ ਨੂੰ ਨਿਖਾਰ ਕੇ ਅਲਗ ਪਹਿਚਾਣ ਬਣਾ ਸਕਦੀਆਂ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਵਿਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਫੀਸ 1000 ਤੋਂ ਇਲਾਵਾ ਹੋਰ ਕੋਈ ਫੀਸ ਨਹੀਂ ਹੈ। ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਮੁਟਿਆਰਾਂ ਧੀ ਪੰਜਾਬਣ ਦਾ ਹਿੱਸਾ ਬਣਨ ਲਈ ਜੈ ਹਿੰਦ ਸੇਵਾ ਕਲੱਬ ਗੁਰਦਾਸਪੁਰ ਦੇ ਪ੍ਰਧਾਨ ਨਰੇਸ਼ ਕਾਲੀਆ ਨਾਲ ਸੰਪਰਕ ਕਰ ਸਕਦੇ ਹਨ। ਪ੍ਰਧਾਨ ਨਰੇਸ਼ ਕਾਲੀਆ ਨੇ ਕਿਹਾ ਕਿ ਧੀ ਪੰਜਾਬਣ ਰਾਹੀਂ ਆਪਣੇ ਵਿਰਸੇ ਨਾਲ ਜੋੜਨ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿਉਂਕਿ ਨਵੀਂ ਪੀੜੀ ਪੱਛਮੀ ਸਭਿਆਚਾਰ ਹੇਠ ਆਪਣੇ ਪੁਰਾਣੇ ਸਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ।