ਬੀਟੀਐੱਲ-06-

ਜੇਤੂ ਖਿਡਾਰੀਆਂ ਨਾਲ ਸਕੂਲ ਸਟਾਫ ਮੈਂਬਰ।

ਸਟਾਫ ਰਿਪੋਰਟਰ, ਬਟਾਲਾ : ਪੰਜਾਬ ਸਕੂਲ ਜ਼ੋਨਲ ਪੱਧਰ ਖੇਡਾਂ ਜੋ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਕਰਵਾਈਆਂ ਗਈਆਂ। ਇਸ 'ਚ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਦੋ ਵਿਦਿਆਰਥੀ ਗੁਰਕਰਨਪ੍ਰਰੀਤ ਸਿੰਘ ਬਾਰਵੀਂ (ਆਰਟਸ) ਨੇ 100 ਮੀਟਰ ਦੀ ਦੌੜ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਪ੍ਰਰਾਪਤ ਕੀਤਾ ਫਿਰ 200 ਮੀਟਰ ਦੀ ਦੌੜ, ਦੌੜ ਕੇ ਪਹਿਲੇ ਸਥਾਨ 'ਤੇ ਪਹੁੰਚ ਕੇ ਦੂਜੇ ਸੋਨੇ ਤੇ ਤਗਮੇ 'ਤੇ ਮੱਲ ਮਾਰੀ। ਇਸੇ ਤਰ੍ਹਾਂ ਲੜਕੀਆਂ ਦੀ ਡਿਸਕਸ ਥਰੋਂ 1 ਕਿਲੋ 'ਚ ਵਿਦਿਆਰਥਣ ਮਲਬੀਰ ਕੌਰ 11ਵੀਂ (ਨਾਨ ਮੈਡੀਕਲ) ਨੇ ਪਹਿਲਾ ਸਥਾਨ ਹਾਸਲ ਕਰ ਕੇ ਸੋਨੇ ਦਾ ਤਗਮਾ ਜਿੱਤਿਆ। ਇਸ ਅਨੰਦਮਈ ਮੌਕੇ 'ਤੇ ਸਕੂਲ ਦੇ ਚੇਅਰਮੈਨ ਰਜਿੰਦਰ ਸਿੰਘ ਸਾਂਘਾ, ਡਾਇਰੈਕਟਰ ਮਨਜੀਤ ਕੌਰ ਸੰਘਾ ਅਤੇ ਸਕੂਲ ਦੇ ਪਿੰ੍. ਇਮਤਿਆਜੁਲ ਹੁਸੈਨ ਨੇ ਇਨ੍ਹਾਂ ਵਿਦਿਆਰਥੀਆਂ ਗੁਰਕਰਨਪ੍ਰਰੀਤ ਸਿੰਘ ਤੇ ਮਨਬੀਰ ਕੌਰ ਕੋਚ ਐੱਸਓਡੀ ਬਲਜੀਤ ਖਹਿਰਾ, ਅਜੇ ਸ਼ਰਮਾ ਦੇ ਨਾਲ-ਨਾਲ ਸਪੋਰਟਸ ਵਿਭਾਗ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਭਵਿੱਖ ਵਿਚ ਵੀ ਸਕੂਲ ਦਾ ਨਾਮ ਅੱਗੇ ਵਧਾਉਣ ਤੇ ਖੇਡ ਜਗਤ ਵਿਚ ਮੱਲਾ ਮਾਰਨ।