ਕੈਪਸ਼ਨ: ਬੀਟੀਐੱਲ-15- ਸਾਇੰਸ ਮੇਲੇ ਦੌਰਾਨ ਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ।

ਆਸ਼ਕ ਰਾਜ ਮਾਹਲਾ, ਸ਼ਾਹਪੁਰ ਜਾਜਨ : ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਸ਼ਾਹਪੁਰ ਜਾਜਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖਿਆ ਅਫ਼ਸਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤੇ ਪਿ੍ਰੰ. ਵਰਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਾਇੰਸ ਮੇਲਾ ਲਗਾਇਆ ਗਿਆ। ਇਸ ਸਾਇੰਸ ਮੇਲੇ ਵਿੱਚ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸਾਰੇ ਵਿਦਿਆਰਥੀਆਂ ਦੁਆਰਾ ਵਿਗਿਆਨ ਵਿਸ਼ੇ ਨਾਲ ਸਬੰਧਤ ਚਾਰਟ, ਮਾਡਲ ਤਿਆਰ ਕੀਤੇ ਗਏ ਅਤੇ ਪ੍ਰਰੈਕਟੀਕਲ ਕਰਕੇ ਉਨ੍ਹਾਂ ਨੂੰ ਦਿਖਾਇਆ ਗਿਆ। ਇਸ ਮੌਕੇ ਪਲਵਿੰਦਰ ਸਿੰਘ ਬੀਐੱਮ ਅਤੇ ਸ਼ੁੱਭਅਮਨਪਾਲ ਸਿੰਘ ਸਾਇੰਸ ਮਾਸਟਰ ਅਤੇ ਨਰਿੰਦਰ ਕੌਰ ਸਾਇੰਸ ਅਧਿਆਪਕਾਂ ਨੇ ਬੱਚਿਆਂ ਕੋਲੋਂ ਸਾਇੰਸ ਵਿਸ਼ੇ ਨਾਲ ਸਬੰਧਤ ਸਵਾਲ ਜਵਾਬ ਕੀਤੇ ਤਾਂ ਬੱਚਿਆਂ ਨੇ ਬੜੇ ਸੁਚੱਜੇ ਢੰਗ ਨਾਲ ਬਣਾਏ ਗਏ ਮਾਡਲ ਅਤੇ ਚਾਰਟਾਂ ਸਬੰਧੀ ਵਿਸਥਾਰ ਰੂਪ ਵਿੱਚ ਦੱਸਿਆ। ਇਸ ਮੌਕੇ ਨਰਿੰਦਰ ਕੁਮਾਰ ਡੀਐੱਮ, ਰਤਨ ਸਿੰਘ, ਸਰਬਜੀਤ ਸਿੰਘ, ਵਿਕਾਸ ਨੈਬ, ਕਸ਼ਮੀਰੀ ਲਾਲ, ਨਰਿੰਦਰ ਕੌਰ, ਵਿਪਨ ਕੁਮਾਰ, ਰਾਜੀਵ ਕੁਮਾਰ ਦਲਜੀਤ ਕੌਰ, ਜਤਿੰਦਰ ਸਿੰਘ, ਪਰਵਿੰਦਰ ਕੌਰ, ਦਲਜੀਤ ਕੌਰ, ਸੁਮਿੰਦਰ ਕੌਰ, ਗੁਰਪ੍ਰਰੀਤ ਸਿੰਘ, ਰਾਜਿੰਦਰ ਕੁਮਾਰ, ਸੁਖਦੇਵ ਸਿੰਘ, ਅਵਤਾਰ ਸਿੰਘ ਹਾਜ਼ਰ ਸਨ।