ਬੀਟੀਐੱਲ-20- ਕੀਰਤਨ ਕਰਦਾ ਹੋਇਆ ਜਥਾ।

ਆਸ਼ਕ ਰਾਜ ਮਾਹਲਾ, ਸ਼ਾਹਪੁਰ ਜਾਜਨ : ਧੰਨ-ਧੰਨ ਬ੍ਹਮ ਗਿਆਨੀ ਬਾਬਾ ਬੁਢਾ ਸਾਹਿਬ ਜੀ ਦੇ ਇਤਿਹਾਸਕ ਸਥਾਨ ਪਿੰਡ ਸ਼ਾਹਪੁਰ ਜਾਜਨ ਦੇ ਗੁਰਦੁਆਰਾ ਕੋਠੜੀ ਸਾਹਿਬ ਵਿਖੇ 513 ਸਾਲਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਪ੍ਰਰੋਗਰਾਮ ਦੀ ਸ਼ੁਰੂਆਤ ਗੁਰਦੁਆਰਾ ਕੋਠੜੀ ਸਾਹਿਬ ਦੇ ਹੈੱਡ ਗ੍ੰਥੀ ਬਾਬਾ ਹਰਦੀਪ ਸਿੰਘ ਨੇ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਬਾਅਦ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਤੋਂ ਕੀਤੀ ਗਈ, ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਦੂਰ-ਦੁਰਾਡਿਓਂ ਆਕੇ ਗੁਰੂ ਗ੍ੰਥ ਸਾਹਿਬ ਜੀ ਸਾਹਮਣੇ ਨਤਮਸਤਕ ਹੋ ਕੇ ਹਾਜ਼ਰੀ ਭਰੀ ਤੇ ਆਏ ਹੋਏ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਕੋਲੋਂ ਕਥਾਵਾਂ, ਢਾਡੀ ਜਥੇ ਕੋਲੋਂ ਵਾਰਾਂ ਤੇ ਕੀਰਤਨੀ ਜੱਥੇ ਕੋਲੋਂ ਸ਼ਬਦ ਕੀਰਤਨ ਸੁਣ ਕੇ ਆਪਣੇ ਆਪ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਗਿਆਨੀ ਪਿੰਦਰਪਾਲ ਸਿੰਘ ਜੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਜਪੁਜੀ ਸਾਹਿਬ ਦਾ ਪਾਠ ਪੜ੍ਹਨ ਦੀ ਪ੍ਰਰੇਰਨਾ ਦਿੱਤੀ। ਇਸ ਮਹਾਨ ਗੁਰਮਤਿ ਸਮਾਗਮ 'ਚ ਮੁੱਖ ਮਹਿਮਾਨ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਤੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਗੁਰਾਇਆ ਤੇ ਹੈੱਡ ਗ੍ੰਥੀ ਬਾਬਾ ਗੁਰਦੀਪ ਸਿੰਘ ਰਮਦਾਸ ਸਮਾਧਾ ਸਾਹਿਬ ਵਾਲੇ ਨੇ ਹਿੱਸਾ ਲਿਆ। ਸਟੇਜ ਸੈਕਟਰੀ ਦੀ ਸੇਵਾ ਪ੍ਰਰੋਫੈਸਰ ਰਾਜਿੰਦਰ ਸਿੰਘ ਆਸਟ੍ਰੇਲੀਆ, ਖਾਲਸਾ ਪੰਚਾਇਤ ਕਲਾਨੌਰ, ਬਾਬਾ ਸਿੱਧ ਸਿੰਘ ਸੇਵਾ ਸੋਸਾਇਟੀ ਪੱਡੇ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਉਦੋਵਾਲੀ, ਸਾਈਕਲ ਸਟੈਂਡ ਦੀ ਸੇਵਾ ਰਾਕੇਸ਼ ਸ਼ਰਮਾ ਅਤੇ ਡਾ. ਰਛਪਾਲ ਸਿੰਘ ਆਦਿ ਸੱਜਣਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਜੋਗਿੰਦਰ ਸਿੰਘ ਰਿਆੜ, ਸਿੰਗਾਰਾ ਸਿੰਘ, ਸੰਦੀਪ ਸਿੰਘ, ਜੋਧਾ ਸਿੰਘ, ਡਾ. ਇੰਦਰਜੀਤ ਸਿੰਘ, ਡਾ. ਜਸਬੀਰ ਸਿੰਘ, ਮੇਲਾ ਸਿੰਘ, ਕੁਲਦੀਪ ਸਿੰਘ ਵੱਲੋਂ ਇੱਥੇ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।