ਬੀਟੀਐੱਲ-03- ਜੇਤੂ ਵਿਦਿਆਰਥਣਾਂ ਨਾਲ ਕਾਲਜ ਸਟਾਫ ਮੈਂਬਰ।

ਸਟਾਫ ਰਿਪੋਰਟਰ, ਬਟਾਲਾ : ਆਰਆਰ ਬਾਵਾ ਡੀਏਵੀ ਕਾਲਜ ਫ਼ਾਰ ਗਰਲਜ਼ ਬਟਾਲਾ ਦੇ ਪਿ੍ਰੰ. ਪੋ੍. ਡਾ. ਨੀਰੂ ਚੱਢਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਯੂਥ ਵੈਲਫੇਅਰ (ਡੀਨ) ਡਾ. ਇੰਦਰਾ, ਕੋ-ਆਰਡੀਨੇਟਰ ਡਾ.ਹਰਦੀਪ ਕੌਰ ਅਤੇ ਪ੍ਰਰੋ. ਉਦੇਸ਼ ਕੁਮਾਰੀ ਦੀ ਅਗਵਾਈ ਹੇਠ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ ਜੋਨਲ-ਯੂਥ ਫੈਸਟੀਵਲ ਵਿਚ ਹਿੱਸਾ ਲਿਆ ਤੇ ਦੂਸਰੀ ਰਨਰਜ ਅੱਪ ਟਰਾਫੀ ਜਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰ੍ਸੀਪਲ ਨੇ ਦੱਸਿਆ ਕਿ ਸਤੰਬਰ ਪ੍ਰਰੀਖਿਆ ਦੇ ਕਾਰਨ ਸਿਰਫ 14 ਆਈਟਮਾਂ ਵਿਚ ਹਿੱਸਾ ਲਿਆ, ਜਿਨ੍ਹਾਂ 'ਚੋਂ ਫੁਲਕਾਰੀ ਵਿਚ, ਫੋਟੋਗ੍ਰਾਫੀ ਵਿਚ, ਲੋਕ ਗੀਤ ਤੇ ਐਲੋਕੇਸ਼ਨ 'ਚ ਕਾਲਜ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਵਿਚ ਦੂਸਰਾ ਅਤੇ ਮੋਡਿਲੰਗ, ਰੰਗੋਲੀ, ਇੰਸਟਾਲੇਸ਼ਨ ਵਿਚ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਪ੍ਰਰਾਪਤੀਆਂ ਲਈ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਪ੍ਰਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਥਾਨਕ ਕਮੇਟੀ ਸੀਨੀਅਰ ਮੈਂਬਰ ਰਾਜੇਸ਼ ਕਵਾਤੜਾ, ਰਾਜੇਸ਼ ਮਰਵਾਹ, ਰੋਟਰੀ ਕਲੱਬ ਬਟਾਲਾ ਦੇ ਮੈਂਬਰ ਨਰਿੰਦਰ ਸਿੰਘ ਸਿੱਧੂ, ਸੈਕਟਰੀ ਵਰੁਣ ਅਗਰਵਾਲ, ਆਕਾਸ਼ ਮਰਵਾਹ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਨੇ ਵਿਦਿਆਰਥਣਾ, ਅਧਿਆਪਕਾਂ ਅਤੇ ਪਿੰ੍ਸੀਪਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਦਿਆਥਣਾਂ ਨੇ ਬਹੁਤ ਉਤਸ਼ਾਹ ਦਿਖਾਇਆ।