ਬੀਟੀਐੱਲ-09- ਜੇਤੂ ਵਿਦਿਆਰਥਣਾਂ ਨਾਲ ਸਟਾਫ਼ ਮੈਂਬਰ।

ਸਟਾਫ ਰਿਪੋਰਟਰ, ਬਟਾਲਾ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜ਼ੋਨਲ ਯੁਵਕ ਮੇਲਾ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੇਲੇ ਵਿਚ ਪਿ੍ਰੰ. ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਅਤੇ ਯੂਨੀਵਰਸਿਟੀ ਯੁਵਕ ਮੇਲੇ ਦੇ ਇੰਚਾਰਜ ਡਾ. ਜਗਵਿੰਦਰ ਕੌਰ ਦੀ ਅਗਵਾਈ ਹੇਠ ਕਈ ਸਾਲਾਂ ਦੇ ਵਕਫੇ ਤੋਂ ਬਾਅਦ ਬੇਰਿੰਗ ਕਾਲਜ ਨੇ ਕਈ ਮੁਕਾਬਲਿਆਂ 'ਚ ਹਿੱਸਾ ਲਿਆ ਅਤੇ ਕੁਲ ਪੰਜ ਇਨਾਮ ਜਿੱਤੇ। ਬੀਕਾਮ ਪੰਜਵੇਂ ਸਮੈਸਟਰ ਦੀ ਪਲਕ ਸ਼ਰਮਾ ਨੂੰ ਗਿੱਧੇ ਦੀ ਬੈਸਟ ਡਾਂਸਰ ਹੋਣ ਦਾ ਮਾਣ ਹਾਸਲ ਹੋਇਆ। ਗਿੱਧੇ ਦੀ ਟੀਮ ਯੁਵਕ ਮੇਲੇ 'ਚ ਦੂਜੇ ਸਥਾਨ ਤੇ ਰਹੀ। ਕੁਇੱਜ਼ ਮੁਕਾਬਲੇ 'ਚ ਕਿਰਨਪ੍ਰਰੀਤ ਕੌਰ, ਜਸਪ੍ਰਰੀਤ ਸਿੰਘ ਅਤੇ ਜਸ਼ਨਪ੍ਰਰੀਤ ਸਿੰਘ ਨੇ ਮੱਲ੍ਹਾ ਮਾਰਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਬੀਐੱਸਸੀ ਪਹਿਲਾਂ ਸਮੈਸਟਰ ਦੀ ਵਿਦਿਆਰਥਣ ਲੋਕ ਗੀਤਾਂ ਮੁਕਾਬਲੇ ਵਿਚ ਮਿਰਜਾ ਗਾਕੇ ਦੂਜੇ ਸਥਾਨ ਤੇ ਰਹੀ। ਬੀਸੀਏ ਸਮੈਸਅਰ ਪਹਿਲਾ ਦਾ ਵਿਦਿਆਰਥੀ ਕੰਵਲਪ੍ਰਰੀਤ ਸਿੰਘ ਕਲਾਸੀਕਲ ਵੋਕਲ ਮੁਕਾਬਲੇ ਵਿਚ ਤੀਜੇ ਸਥਾਨ ਤੇ ਰਿਹਾ। ਯੁਵਕ ਮੇਲੇ ਲਈ ਟੀਮਾਂ ਨੂੰ ਤਿਆਰ ਕਰਨ ਦੀ ਜਿੰਮੇਵਾਰੀ ਡਾ. ਰਜਨੀ ਬਾਲਾ, ਮਨਦੀਪ ਕੌਰ, ਅਮਿਤਾ, ਨੀਰਜ ਕੁਮਾਰ ਸ਼ਰਮਾ, ਜਤਿੰਦਰ ਕੌਰ, ਅਮਨਦੀਪ ਕੌਰ, ਅਲਕਾ, ਰਮਨਦੀਪ ਕੌਰ, ਅਰੂ ਮਲਹੋਤਰਾ, ਅਲਕਾ ਸੇਖੜੀ, ਅੰਜਲੀ ਸ਼ਰਮਾ, ਕੋਮਲਪ੍ਰਰੀਤ ਕੌਰ, ਦੀਪਿਕਾ, ਹਰਪ੍ਰਰੀਤ ਕੌਰ ਅਤੇ ਅਨੂਪ੍ਰਰੀਤ ਕੌਰ ਨੇ ਨਿਭਾਈ। ਕਾਲਜ ਦੀ ਪਿ੍ਰੰ. ਐਡਵਰਡ ਮਸੀਹ ਨੇ ਬੱਚਿਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਯੂਥ ਕੋਆਰਡੀਨੇਟਰ ਸੁਖਜਿੰਦਰ ਸਿੰਘ ਬਾਠ ਨੇ ਇਸ ਉਪਰਾਲੇ ਲਈ ਡਾ. ਜਗਵਿੰਦਰ ਕੌਰ ਦੀ ਟੀਮ ਦੇ ਸਮੂਹ ਮੈਂਬਰਾਂ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ। ਜਗਵਿੰਦਰ ਕੌਰ ਨੇ ਪਿ੍ਰੰ. ਡਾ. ਐਡਵਰਡ ਮਸੀਹ, ਅਸ਼ਵਨੀ ਕਾਂਸਰਾ, ਸੁਖਜਿੰਦਰ ਸਿੰਘ ਬਾਠ ਅਤੇ ਆਪਣੀ ਸਾਰੀ ਟੀਮ ਦੇ ਸਹਿਯੋਗ ਲਈ ਖਾਸ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਕਾਲਜ ਦੇ ਵਿਦਿਆਰਥੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਣਗੇ।