ਪਤਨੀ ਦੀ ਮੌਤ , ਪਤੀ ਗੰਭੀਰ ਜਖਮੀਂ

ਆਕਾਸ਼, ਗੁਰਦਾਸਪੁਰ ; ਕਲਾਨੌਰ ਤੋਂ ਗੁਰਦਾਸਪੁਰ ਰੋਡ ਪਿੰਡ ਗਜਨੀਪੁਰ ਕੋਲ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਅੌਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਰੂਪ 'ਚ ਜਖਮੀਂ ਹੋ ਗਿਆ ਜਿਸ ਨੂੰੂ ਜ਼ਿਲ੍ਹਾ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਿਕ ਗੁਰਦਾਸ ਨੰਗਲ ਵਾਸੀ ਅਸ਼ੋਕ ਕੁਮਾਰ ਅਤੇ ਉਸਦੀ ਪਤਨੀ ਰਾਣੋ ਆਪਣੀ ਦੁਕਾਨ ਜੋੜਾ ਛੱਤਰਾਂ ਤੋਂ ਬਦ ਕਰਕੇ ਆਪਣੇ ਮੋਟਰਸਾਈਕਲ 'ਤੇ ਰਾਤ 7 ਵਜੇ ਦੇ ਕਰੀਬ ਆਪਣੇ ਘਰ ਨੂੰੂ ਜਾ ਰਹੇ ਸੀ ਕਿ ਜਦੋਂ ਗਜਨੀਪੁਰ ਪਿੰਡ ਦੇ ਨਜਦੀਕ ਪੁਜੇ ਤਾਂ ਪਿਛੋਂ ਆ ਰਹੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਮਹਿਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਅਸ਼ੋਕ ਕੁਮਾਰ ਗੰਭੀਰ ਰੂਪ 'ਚ ਜਖਮੀਂ ਹੋ ਗਿਆ। ਜਿਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ਼ ਕਰਕੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ।