06ਜੀਆਰਪੀਪੀਬੀ05

ਰਾਮ ਲੀਲ੍ਹਾ 'ਚੋਂ ਬਾਲੀ ਵੱਧ ਨਾਈਟ ਦਾ ਉਦਘਾਟਨ ਕਰਦੇ ਹੋਏ ਕਰਮਜੀਤ ਸਿੰਘ ਿਢੱਲੋਂ ਤੇ ਹੋਰ।

ਲਖਬੀਰ ਖੁੰਡਾ, ਧਾਰੀਵਾਲ : ਸਾਨੂੰ ਸ੍ਰੀ ਰਾਮ ਚੰਦਰ ਜੀ ਦੇ ਆਦਰਸ਼ਾਂ 'ਤੇ ਚੱਲ ਕੇ ਸੱਚ ਦਾ ਮਾਰਗ ਅਪਣਾਉਣਾ ਚਾਹੀਦਾ ਹੈ, ਅੰਤ ਹਮੇਸ਼ਾ ਸੱਚਾਈ ਦੀ ਹੀ ਜਿੱਤ ਹੰੁਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੋਸ਼ਲ ਮੀਡੀਆ ਧਾਰੀਵਾਲ ਸ਼ਹਿਰੀ ਇੰਚਾਰਜ ਕਰਮਜੀਤ ਸਿੰਘ ਿਢੱਲੋਂ ਨੇ ਸ੍ਰੀ ਰਾਮ ਡ੍ਰਾਮਾਟਿਕ ਕਲੱਬ ਗਾਂਧੀ ਗਰਾਉਂਡ ਧਾਰੀਵਾਲ ਵੱਲਂੋ ਬਾਲੀ ਵੱਦ ਨਾਇਟ ਦਾ ਉਦਘਾਟਨ ਕਰਨ ਮੌਕੇ ਕੀਤਾ ਤੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ 3100 ਰੁਪਏ ਕਲੱਬ ਨੂੰ ਭੇਟ ਕੀਤੇ। ਉਨ੍ਹਾਂ ਕਿਹਾ ਕਿ ਹਰ ਧਰਮ ਸਦਭਾਵਨਾ ਅਤੇ ਆਪਸੀ ਪ੍ਰਰੇਮ ਦਾ ਸੰਦੇਸ਼ ਦਿੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਹਰ ਧਰਮ ਦਾ ਸਤਿਕਾਰ ਕਰਦਿਆਂ ਹਰ ਇਕ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ । ਕਰਮਜੀਤ ਸਿੰਘ ਿਢੱਲੋਂ ਨੇ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ ਜੀ ਦੇ ਦੱਸੇ ਮਾਰਗ ਦੇ ਚੱਲਦਿਆਂ ਆਪਣੇ ਮਾਤਾ-ਪਿਤਾ ਅਤੇ ਵੱਡਿਆ ਦੇ ਆਗਿਆਕਾਰੀ ਹੋਣਾ ਚਾਹੀਦਾ ਹੈ । ਇਸ ਮੌਕੇ ਸ੍ਰੀ ਰਾਮ ਡ੍ਰਾਮਾਟਿਕ ਕਲੱਬ ਪ੍ਰਧਾਨ ਮਿੱਠੂ ਮਹਾਜਨ, ਰੋਹਿਤ ਮਹਾਜਨ, ਮੁਖਵੰਤ ਸਿੰਘ ਨਾਗੀ, ਗੋਪੀ ਵਰਮਾ, ਲੋਕ ਨਾਥ ਆਦਿ ਨੇ ਕਰਮਜੀਤ ਸਿੰਘ ਿਢੱਲੋਂ ਅਤੇ ਸਾਥੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਹਰਪਾਲ ਸਿੰਘ ਕੰਗ, ਸੀਨੀਅਰ ਕਾਂਗਰਸ ਆਗੂ ਅਮਨਦੀਪ ਸਿੰਘ ਚਾਹਲ ਫੱਤੇਨੰਗਲ,ਸਰਪੰਚ ਸਤਿੰਦਰ ਸਿੰਘ ਬੱਲ, ਮਲਕੀਤ ਸਿੰਘ ਰਣੀਆ, ਡਾ.ਗੁਰਿੰਦਰ ਸਿੰਘ ਗਿੱਲ, ਨਰਾਇਣ ਮਲਹੋਤਰਾ ਆਦਿ ਤੋ ਇਲਾਵਾ ਹੋਰ ਹਾਜ਼ਰ ਸਨ ।