ਬੀਟੀਐੱਲ-19- ਸੁਖਵਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ।

ਪਵਨ ਤੇ੍ਹਨ, ਬਟਾਲਾ : ਸ਼ਿਵ ਰਾਮਾ ਡਰਾਮਾਟਿਕ ਕਲੱਬ ਗੁਰੂ ਨਾਨਕ ਨਗਰ ਬਟਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਂਸਰਲ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਰਾਮ ਲੀਲਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਉੱਘੇ ਸਮਾਜ ਸੇਵਕ ਅਤੇ ਬੈਸਟ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਪ੍ਰਭੂ ਰਾਮ ਤੇ ਰਾਵਣ ਦੀ ਨੇਕੀ ਤੇ ਬਦੀ ਸਬੰਧੀ ਚਾਨਣਾ ਪਾਉਂਦਿਆ ਕਿਹਾ ਕਿ ਸੱਚ ਤੇ ਮਾਰਗ 'ਤੇ ਚੱਲਣ ਵਾਲੇ ਲੋਕ ਹਮੇਸ਼ ਹੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਭੂ ਰਾਮ ਜੀ ਨੇ ਸੱਚ ਤੇ ਪੈਰਾ ਦਿੱਤਾ ਹੈ ਤੇ ਮਨੁੱਖਤਾ ਨੂੰ ਸੱਚ ਤੇ ਚੱਲਣ ਦਾ ਸੰਦੇਸ਼ ਦਿੱਤਾ ਹੈ। ਇਸ ਮੌਕੇ ਪ੍ਰਧਾਲ ਅਸ਼ੋਕ, ਨਿਰਜ਼, ਡਾਰੈਕਟਰ ਸ਼ਤੀਸ਼ ਬੱਗਾ, ਰਾਜ ਕੁਮਾਰ, ਸੋਨੂ, ਕਮਲ ਨੈਨ, ਸਮੀਰ ਸਿੰਘ, ਦਵਿੰਦਰ ਸਿੰਘ, ਅਕਾਸ਼ ਦੀਪ ਿਢਲੋਂ, ਰਣਜੋਤ ਸਿੰਘ ਜੋਧਾ ਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ। ਇਸ ਮੌਕੇ ਕਲੱਬ ਮੈਂਬਰਾਂ ਨੇ ਪ੍ਰਧਾਲ ਸੁਖਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।