ਕੈਪਸ਼ਨ: ਬੀਟੀਐੱਲ-06- ਮੁਖ ਮਹਿਮਾਨਾ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਦੇ ਐੱਮਡੀ ਅਰੂਣ ਕੁਮਾਰ।

ਸੁਖਵਿੰਦਰ ਸਿੰਘ ਧੁੱਪਸੜੀ, ਬਟਾਲਾ : ਹਸਤ ਸ਼ਿਲਪ ਆਈਟੀਆਈ ਬਟਾਲਾ ਵਿਖੇ ਐੱਨਐੱਸਐੱਸ ਯੁਨਿਟ ਨਾਲ ਸਬੰਧਤ ਵਿਦਿਆਰਥੀਆਂ ਵੱਲੋਂ ਸੰਦੀਪ ਕੌਰ ਪ੍ਰਰੋਗਰਾਮ ਅਫਸਰ ਦੀ ਅਗਵਾਈ ਹੇਠ ਪਰਾਲੀ ਨਾ ਸਾੜਨ ਸਬੰਧੀ ਤੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਸੁਖਵੰਤ ਸਿੰਘ ਐੱਸਡੀਓ ਪ੍ਰਦੂਸ਼ਣ ਰੋਕਥਾਮ ਬੋਰਡ ਪਠਾਨਕੋਟ ਤੇ ਰੈਵਟ ਧਵੀਜਾ ਐੱਸਡੀਓ ਪ੍ਰਦੂਸ਼ਣ ਰੋਕਥਾਮ ਬੋਰਡ ਬਟਾਲਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਸੰਦੀਪ ਸਲਹੋਤਰਾ ਸਵਦੇਸ਼ੀ ਜਾਗਰਨ ਮੰਚ ਬਟਾਲਾ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਕਾਲਜ ਪਹੁੰਚਣ ਤੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਕੁਮਾਰ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਬੋਲਦਿਆਂ ਮੁੱਖ ਮਹਿਮਾਨ ਸੁਖਵੰਤ ਸਿੰਘ ਨੇ ਕਿਹਾ ਕਿ ਅੱਜ ਹਵਾ ਪ੍ਰਦੂਸ਼ਣ ਇਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਜਿਸ ਦਾ ਇਕ ਕਾਰਨ ਪਰਾਲੀ ਨੂੰ ਅੱਗ ਲਗਾਉਣ ਵੀ ਹੈ। ਉਨ੍ਹਾਂ ਨੇ ਸਾਰਿਆਂ ਬੱਚਿਆਂ ਕੋਲੋਂ ਪ੍ਰਣ ਲਿਆ ਕਿ ਉਹ ਸਾਰੇ ਜਿੱਥੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਆਪਣੇ ਮਾਤਾ-ਪਿਤਾ ਨੂੰ ਜਾਗਰੂਕ ਕਰਨਗੇ, ਉੱਥੇ ਨਾਲ ਹੀ ਪਿੰਡ ਦੇ ਦੂਸਰੇ ਲੋਕਾਂ ਨੂੰ ਵੀ ਪ੍ਰਰੇਰਿਤ ਕਰਨਗੇ। ਇਸ ਮੌਕੇ ਸੰਦੀਪ ਸਲਹੋਤਰਾ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਦੇ ਸੰਦੇਸ਼ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਸਿੰਗਲ ਯੂਜ ਪਲਾਸਟਿਕ ਨੂੰ ਨਾ ਵਰਤਣ ਬਾਰੇ ਜਾਗਰੂਕ ਕੀਤਾ। ਅੰਤ ਵਿਚ ਕਾਲਜ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸਟਾਫ ਵਿਚ ਲੈਕਚਰਾਰਾ ਮਨਜੀਤ ਸਿੰਘ, ਬਿਕਰਮਪਾਲ ਸਿੰਘ, ਸ਼ਰਨਜੀਤ ਕੌਰ, ਕਿਰਨਦੀਪ ਕੌਰ, ਪਰਮਜੀਤ ਕੌਰ, ਰਮਿੰਦਰ ਕੌਰ, ਮਨਪ੍ਰਰੀਤ ਕੌਰ, ਸੁਖਵਿੰਦਰ ਕੌਰ, ਕੋਮਲਪ੍ਰਰੀਤ ਕੌਰ, ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।