ਪੀਟੀਕੇ-04- ਗਊ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਟਰੈਕਟਰ ਦੀਆਂ ਚਾਬੀਆਂ ਭੇਟ ਕਰਦੇ ਹੋਏ ਮੇਅਰ ਅਨਿਲ ਵਾਸੂਦੇਵਾ ਤੇ ਹੋਰ।

ਸੁਰਿੰਦਰ ਮਹਾਜਨ, ਪਠਾਨਕੋਟ : ਡੇਅਰੀਵਾਲ ਗਾਉ ਸੇਵਾ ਸੰਮਤੀ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਟਰੈਕਟਰ ਸੌਂਪਿਆ ਗਿਆ। ਨਗਰ ਨਿਗਮ ਦਫਤਰ ਵਿਚ ਆਯੋਜਿਤ ਪ੍ਰਰੋਗਰਾਮ 'ਚ ਮੇਅਰ ਅਨਿਲ ਵਾਸੂਦੇਵਾ ਤੇ ਡਿਪਟੀ ਕਮਿਸ਼ਨਰ ਅਜੇ ਸੂਦ ਵੱਲੋਂ ਟਰੈਕਟਰ ਦੀਆਂ ਚਾਬੀਆਂ ਪ੍ਰਧਾਨ ਮਨਹਮੇਸ਼ ਬਿੱਲਾ ਤੇ ਉਨ੍ਹਾਂ ਦੀ ਟੀਮ ਨੂੰ ਸੌਂਪੀਆਂ। ਇਸ ਦੌਰਾਨ ਮੇਅਰ ਅਨਿਲ ਵਾਸੂਦੇਵਾ ਨੇ ਕਿਹਾ ਕਿ ਅਵਾਰਾ ਪਸ਼ੂਆਂ ਦਾ ਰੱਖ ਰਖਾਵ ਕਰਦੇ ਸਮੇਂ ਗਾਉ ਸੇਵਾ ਸੰਗਠਨ ਨੂੰ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ। ਇਸ ਦੌਰਾਨ ਮਨਮਹੇਸ਼ ਬਿੱਲਾ ਮੈਨੇਜਰ ਸੁਰਿੰਦਰ ਸੈਣੀ, ਨੀਲਮ ਸੈਣੀ ਸਮੇਤ ਹੋਰ ਮੈਂਬਰਾਂ ਨੇ ਮੇਅਰ ਅਨਿਲ ਵਾਸੂਦੇਵਾ ਦੇ ਸਾਹਮਣੇ ਕੈਟਲ ਪਾਊਂਡ ਦੀ ਚਾਰਦਿਵਾਰੀ ਦੇ ਨਾਲ ਹੀ ਡੇਅਰੀਵਾਲ ਦੇ ਕੈਟਲ ਪਾਊਂਡ ਨੂੰ ਜਾਂਦੇ ਖਸਤਾਹਾਲ ਰਸਤੇ ਦੇ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ। ਪ੍ਰਧਾਨ ਮਨਮਹੇਸ਼ ਬਿੱਲਾ ਨੇ ਕਿਾ ਕਿ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨਾਲ ਸਮੂਹ ਮੈਂਬਰ ਹਾਜ਼ਰ ਸਨ।