ਬੀਟੀਐੱਲ-11- ਜਾਣਕਾਰੀ ਦਿੰਦੇ ਹੋਏ ਏਐੱਸਆਈ ਸਰਵਨ ਸਿੰਘ ਤੇ ਹੋਰ।

ਤਾਰਿਕ ਅਹਿਮਦ, ਕਾਦੀਆਂ : ਨਜ਼ਦੀਕੀ ਪਿੰਡ ਰਿਆਲੀ ਕਲਾਂ 'ਚ ਜ਼ਿਲ੍ਹਾ ਕੁਲੈਕਟਰ ਵਿਪੁਲ ਉਜਵਲ ਦੀਆਂ ਹਦਾਇਤਾਂ ਤਹਿਤ ਏਐੱਸਆਈ ਸਰਵਨ ਸਿੰਘ ਤੇ ਕੰਵਲ ਕੁਮਾਰ ਨੇ ਇਕ ਸੈਮੀਨਾਰ ਕਰਵਾਇਆ ਤੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਘਟਨਾਵਾਂ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੀ ਘਾਟ ਕਾਰਨ ਹੁੰਦੀਆਂ ਹਨ। 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਲਈ 50 ਸੀਸੀ ਤੋਂ ਵੱਧ ਬਿਜਲੀ ਵਾਲੇ ਵਾਹਨ ਚਲਾਉਣਾ ਗੈਰ ਕਾਨੂੰਨੀ ਹੈ। ਕਾਰ ਜੀਪ ਚਲਾਉਂਦੇ ਸਮੇਂ ਸੇਫਟੀ ਬੈਲਟ ਦੀ ਵਰਤੋਂ ਕਰਨੀ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਅੌਰਤਾਂ ਤੇ ਬੱਚਿਆਂ ਦੀ ਸਹਾਇਤਾ ਲਈ 112 ਨੰਬਰ ਸਹਾਇਤਾ ਲਾਈਨ ਵੀ ਸ਼ੁਰੂ ਕੀਤੀ ਹੈ, ਜਿਸ 'ਤੇ ਫੋਨ ਕਰ ਕੇ ਮਦਦ ਲਈ ਜਾ ਸਕਦੀ ਹੈ। ਸਕੂਲ ਦੇ ਭਾਸ਼ਾ ਅਧਿਆਪਕ ਡਾ. ਸਰਵਣ ਸਿੰਘ ਨੇ ਆਏ ਸਟਾਫ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਉਨ੍ਹਾਂ ਦੇ ਦੱਸੇ ਅਨੁਸਾਰ ਚੱਲਣ ਲਈ ਕਿਹਾ। ਇਸ ਤੋਂ ਬਾਅਦ ਇਕ ਸਿੰਪੋਜ਼ੀਅਮ ਕਰਵਾਇਆ ਗਿਆ। ਜਿਸ 'ਚ ਨਸ਼ਾ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਵਿਚਾਰ ਪੇਸ਼ ਕੀਤੇ ਗਏ ਇਸ ਮੌਕੇ ਡਾ. ਸਰਵਣ ਸਿੰਘ ਤੋਂ ਇਲਾਵਾ ਰਾਜ ਕੁਮਾਰ, ਸਵਿੰਦਰ ਸਿੰਘ, ਸੁੰਦਰੀਏਲ ਸਿੰਘ, ਕੰਵਲਜੀਤ ਸਿੰਘ ਤੇ ਮੈਡਮ ਹਰਜੀਤ ਕੌਰ ਹਾਜ਼ਰ ਸਨ।