ਕੈਪਸ਼ਨ: ਪੀਟੀਕੇ-07-

ਪ੍ਰਰਾਚੀਨ ਸ਼ਿਵ ਮੰਦਰ ਬੜੋਈ ਚਿਕਲੀ 'ਚ ਹੋ ਰਹੇ ਜਗਰਾਤੇ ਦਾ ਦਿ੍ਸ਼।

ਮੁਨੀਸ਼ ਮਹਾਜਨ, ਸ਼ਾਹਪੁਰ ਕੰਡੀ : ਨਰਾਤਿਆਂ ਸਬੰਧੀ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਬੜੋਈ ਚਿਕਲੀ ਦੇ ਪ੍ਰਰਾਚੀਨ ਸ਼ਿਵ ਮੰਦਰ 'ਚ ਸਮੂਹ ਸ਼ਿਵ ਮੰਦਰ ਕਮੇਟੀ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਅਵਤਾਰ ਸਿੰਘ ਦੀ ਅਗਵਾਈ ਵਿੱਚ 7 ਵਾ ਸਾਲਾਨਾ ਜਗਰਾਤਾ ਮਹਾਂਮਾਈ ਦੀ ਕਿਰਪਾ ਨਾਲ ਕਰਵਾਇਆ ਗਿਆ ਜਿਸ ਵਿੱਚ ਮਸ਼ਹੂਰ ਗਾਇਕ ਅਭਿਸ਼ੇਕ ਸੋਨੂੰ ਗੁਰਦਾਸਪੁਰ ਵਾਲੇ ਤੇ ਪ੍ਰਵੀਨ ਸ਼ਹਿਜ਼ਾਦਾ ਹਿਮਾਚਲ ਵਾਲੇ ਨੇ ਮਾਤਾ ਰਾਣੀ ਦੀਆਂ ਭੇਟਾਂ ਨਾਲ ਸੰਗਤ ਨੂੰ ਝੂੰਮ ਲਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਿਕਲੀ ਬੋੜੋਈ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਰਾਚੀਨ ਸ਼ਿਵ ਮੰਦਰ 'ਚ ਕਮੇਟੀ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 7ਵਾਂ ਸਾਲਾਨਾ ਜਗਰਾਤਾ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਧਾਰਮਿਕ ਪ੍ਰਰੋਗਰਾਮ ਕਰਵਾਉਣ ਦਾ ਇਕ ਮੁੱਖ ਉਦੇਸ਼ ਲੋਕਾਂ ਨੂੰ ਧਾਰਮਿਕ ਸੰਸਕਿ੍ਤੀ ਨਾਲ ਜੋੜੇ ਰੱਖਣਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਉਨ੍ਹਾਂ ਦੇ ਮਨ 'ਚ ਧਾਰਮਿਕ ਭਾਵਨਾ ਬਣਾਈ ਰੱਖਣਾ ਹੈ। ਇਸ ਮੌਕੇ ਸਾਰੇ ਸ਼ਿਵ ਮੰਦਰ ਕਮੇਟੀ ਨੇ ਜਗਰਾਤੇ 'ਚ ਆਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਮਾਤਾ ਰਾਣੀ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਨਾਲ ਮਾਤਾ ਰਾਣੀ ਦੀ ਕਿ੍ਪਾ ਸਦਾ ਉਨ੍ਹਾਂ 'ਤੇ ਬਣੀ ਰਹੇਗੀ।