ਪੀਟੀਕੇ-07- ਸੰਬੋਧਨ ਕਰਦੇ ਹੋਏ ਡਾ. ਅਮਰੀਕ ਸਿੰਘ।

ਸੁਰਿੰਦਰ ਮਹਾਜਨ, ਪਠਾਨਕੋਟ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸਿਆਨਪੁਰ 'ਚ ਝੋਨ ਦੀ ਪਰਾਲੀ ਨਾ ਸਾੜਨ ਤੇ ਵਾਤਾਵਰਨ ਬਚਾਉਣ ਸਬੰਧੀ ਸੈਮੀਨਾਰ ਪਿ੍ਰੰਸੀਪਲ ਭੁਪਿੰਦਰ ਕੌਰ ਦੀ ਪ੍ਰਧਾਨਗੀ ਹੇਠ ਲਾਇਆ ਗਿਆ। ਇਸ ਪ੍ਰਰੋਗਰਾਮ 'ਚ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ, ਖੇਤੀਬਾੜੀ ਵਿਕਾਸ ਅਫਸਰ ਮਨਦੀਪ ਕੌਰ, ਖੇਤੀਬਾੜੀ ਅਫਸਰ ਗੁਰਦਿੱਤ ਸਿੰਘ ਤੇ ਖੇਤੀਬਾੜੀ ਸਬ ਇੰਸਪੈਕਟਰ ਨਰਿਪਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਡਾ. ਅਮਰੀਕ ਸਿੰਘ ਵੱਲੋਂ ਇਕ ਪ੍ਰਰੈਜ਼ਨਟੇਸ਼ਨ ਰਾਹੀਂ ਐੱਨਐੱਸਐੱਸ ਦੇ ਵਲੰਟੀਅਰ ਤੇ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਕਿਸਾਨਾਂ ਅਤੇ ਪੰਚਾਂ-ਸਰਪੰਚਾਂ ਨੂੰ ਪਰਾਲੀ ਸਾੜੇ ਬਿਨਾ ਦੂਜੀ ਫਸਲ ਦੀ ਬਿਜਾਈ ਕਰਨ ਦੇ ਵੱਖ-ਵੱਖ ਢੰਗਾਂ ਬਾਰੇ ਜਾਣਕਾਰੀ ਦਿੱਤੀ ਗਈ। ਪਰਾਲੀ ਸਾੜਨ ਨਾਲ ਬਹੁਤ ਸਾਰੇ ਪੰਛੀ, ਜਾਨਵਰ ਅਤੇ ਮਿੱਤਰ ਕੀੜੇ ਵੀ ਸੜ ਜਾਂਦੇ ਹਨ। ਬਜ਼ੁਰਗ, ਗਰਭਵਤੀ ਅੌਰਤਾਂ ਤੇ 1 ਤੋਂ 6 ਸਾਲ ਦੇ ਬੱਚਿਆਂ ਤੇ ਇਸ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ। ਅੱਗ ਨਾਲ ਕਈ ਵਾਰ ਮਸ਼ੀਨਰੀ ਅਤੇ ਕਿਸਾਨ ਵੀ ਅੱਗ ਦੀ ਚਪੇਟ 'ਚ ਆ ਜਾਂਦੇ ਹਨ। ਉਨ੍ਹਾਂ ਪ੍ਰਰੈਜ਼ੇਨਟੇਸ਼ਨ ਰਾਹੀਂ ਰੋਟਾ, ਸਟੋਅ ਚੋਪਰ ਤੇ ਹੈਪੀ ਸੀਡਰ ਦੀ ਵਰਤੋਂ ਅਤੇ ਸਬਸਿਡੀ ਤੇ ਉਨ੍ਹਾਂ ਨੂੰ ਖਰੀਦਣ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਐੱਨਐੱਸਐੱਸ ਪ੍ਰਰੋਗਰਾਮ ਅਫਸਰ ਡਾ. ਅਰਜੁਨ ਸਿੰਘ, ਪ੍ਰਰੋ. ਸੁਖਦੀਪ ਕੌਰ, ਆਤਮਾ ਸਕੀਮ ਅਧੀਨ ਅਸਿਸਟੈਂਟ ਟੈਕਨਾਲੋਜੀ ਮੈਨੇਜਰ ਅਰਮਾਨ, ਸਾਹਿਲ, ਕਿਸਾਨ ਪੁਸ਼ਰਿੰਦਰ ਸਿੰਘ, ਪੰਕਜ, ਰਵਿੰਦਰ, ਸਤਨਾਮ, ਨੰਦ ਸਿੰਘ ਆਦਿ ਹਾਜ਼ਰ ਸਨ।