16ਜੀਆਰਪੀਪੀਬੀ24

ਡੀਸੀ ਦਫਤਰ ਗੁਰਦਾਸਪੁਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ।

ਵਿਧਾਨ ਸਭਾ ਸਪੀਕਰ ਤੇ ਮੁੱਖ ਮੰਤਰੀ ਨੂੰੂ ਡੀਸੀ ਰਾਹੀਂ ਭੇਜਿਆ ਮੰਗ ਪੱਤਰ

ਆਕਾਸ਼, ਗੁਰਦਾਸਪੁਰ : ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਸੋਮਵਾਰ ਨੂੰ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਦੇ ਬਾਹਰ 1 ਘੰਟੇ ਤੱਕ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿਚ ਖੁੱਦ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਬਲਦੇਵ ਸਿੰਘ ਰੰਧਾਵਾ ਕਰਮਚਾਰੀਆਂ ਸਮੇਤ ਸ਼ਾਮਲ ਹੋਏ। ਇਕ ਘੰਟੇ ਦੇ ਪ੍ਰਦਰਸ਼ਨ ਦੇ ਬਾਅਦ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪ ਕੇ ਵਿਧਾਇਕ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਥੇ ਦੱਸਣਯੋਗ ਹੈ ਕਿ ਬਟਾਲਾ ਪਟਾਖਾ ਫੈਕਟਰੀ ਵਿਚ ਹੋਏ ਬਲਾਸਟ ਦੌਰਾਨ ਇਕ ਵਾਰਿਸਾਂ ਦਾ ਪੱਖ ਲੈਂਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਦਰਵਿਵਹਾਰ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਦਫਤਰ ਉਸਦੇ ਬਾਪ ਦਾ ਨਹੀਂ ਹੈ। ਵਿਧਾਇਕ ਨੇ ਇਹ ਵੀਡੀਓ ਆਪਣੇ ਸੋਸ਼ਲ ਫੇਸਬੁੱਕ 'ਤੇ ਵੀ ਸ਼ਾਇਕ ਕੀਤੀ ਹੋਈ ਸੀ ਜਿਸਦੇ ਬਾਅਦ ਜਿਵੇਂ ਹੀ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸਦਾ ਸਖਤ ਵਿਰੋਧ ਕੀਤਾ। ਉਥੇ ਇਸ ਮਾਮਲੇ ਵਿਚ ਬਟਾਲਾ ਦੇ ਐੱਸਡੀਐੱਮ ਦੀ ਸ਼ਿਕਾਇਤ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਸਿਮਰਜੀਤ ਸਿੰਘ ਬੈਂਸ ਖਿਲਾਫ ਮਾਮਲਾ ਵੀ ਦਰਜ਼ ਕੀਤਾ ਗਿਆ ਠਪਰ ਵਿਧਾਇਕ ਦੀ ਗਿ੍ਫਤਾਰੀ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਰਮਚਾਰੀਆਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮੌਕੇ ਸੀਨੀਅਰ ਕਰਮਚਾਰੀ ਹਰਜਿੰਦਰ ਕੁਮਾਰ, ਅਨਿਲ ਕੁਮਾਰ,ਗੁੁਰਨਾਮ ਕੁਮਾਰ, ਵੀਨਾ ਰਾਣੀ, ਕਾਂਤਾ ਰਾਣੀ, ਦੀਪਕ ਸ਼ਰਮਾ, ਗੁਰਪ੍ਰਰੀਤ ਸਿੰਘ, ਰਜਿੰਦਰ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।

--ਇਕ ਘੰਟਾ ਦਫਤਰ ਵਿਚ ਪ੍ਰਰੇਸ਼ਾਨ ਹੁੰਦੇ ਰਹੇ ਲੋਕ--

ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਨੇ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਡਿਪਟੀ ਕਮਿਸ਼ਨ ਦਫਤਰ ਦੇ ਬਾਹਰ ਪਹੁੰਚ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜ਼ਿਲ੍ਹੇ ਭਰ ਵਿਚ ਆਏ ਲੋਕ ਦਫਤਰ ਵਿਚ ਕੰਮ ਕਾਜ ਨੂੰ ਲੈ ਕੇ ਪ੍ਰਰੇਸ਼ਾਨ ਹੁੰਦੇ ਰਹੇ ਹਾਲਾਂਕਿ 10:30 ਵਜੇ ਕਰਮਚਾਰੀਆਂ ਨੇ ਆਪਣਾ ਰੋਜਾਨਾਂ ਦੀ ਤਰ੍ਹਾਂ ਕੰਮ ਸ਼ੁਰ ਕਰ ਦਿੱਤਾ।