ਕੈਪਸ਼ਨ: ਬੀਟੀਐੱਲ-17- ਬਟਾਲਾ ਵਿਖੇ ਹੋਏ ਦੋ ਰੋਜ਼ਾ ਬਾਸਕਟਬਾਲ ਟੂਰਨਾਮੈਂਟ ਵਿੱਚ ਜੇਤੂ ਰਹੀ ਟੀਮ ਨੂੰ ਟਰਾਫੀ ਦਿੰਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ।

ਮੁੱਖ ਮਹਿਮਾਨ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਵਿਖੇ ਇਨਡੋਰ ਸਟੇਡੀਅਮ ਬਣਾਉਣ ਦਾ ਦਿੱਤਾ ਭਰੋਸਾ

ਪਵਨ ਤੇ੍ਹਨ, ਬਟਾਲਾ : ਖੇਡਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ, ਇਨ੍ਹਾਂ ਨਾਲ ਜਿੱਥੇ ਸ਼ਰੀਰਕ ਤੰਦਰੁਸਤੀ ਪ੍ਰਰਾਪਤ ਹੁੰਦੀ ਹੈ। ਉੱਥੇ ਇਹ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਬਾਸਕਟਬਾਲ ਕਲੱਬ ਬਟਾਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗੁਲਰਾਜ ਸਿੰਘ ਬੋਨੀ, ਮੰਗਤ ਰਾਮ ਦੀ ਯਾਦ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਕਰਵਾਏ ਗਏ ਦੋ ਰੋਜ਼ਾ ਬਾਸਕਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੀ ਪੱਧਰ ਤੇ ਪ੍ਰਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਬਾਸਕਟਬਾਲ ਕਲੱਬ ਨੂੰ 2 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਕਲੱਬ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਅਤੇ ਮੈਂਬਰਾਂ ਵੱਲੋਂ ਕੀਤੀ ਮੰਗ ਦੇ ਆਧਾਰ ਤੇ ਬਟਾਲਾ ਵਿਖੇ ਇਨਡੋਰ ਸਟੇਡੀਅਮ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜ਼ੂਦ ਇੰਪਰੂਵਮੈਂਟ ਟਰੱਸਟ ਬਟਾਲਾ ਦੇ ਚੇਅਰਮੈਨ ਕਸਤੂਰੀ ਲਾਲ ਸੇਠ, ਰਜਵੰਤ ਸਿੰਘ ਟੋਨੀ ਐੱਮਸੀ ਅਤੇ ਕਲੱਬ ਅਹੁਦੇਦਾਰਾਂ ਨੇ ਉਲੰਪਿਕ ਨਿਯਮਾਂ ਅਨੁਸਾਰ ਖੇਡੇ ਗਏ ਇਸ ਟੂਰਨਾਮੈਂਟ ਵਿੱਚ ਜੇਤੂ ਰਹੀ ਅੰਮਿ੍ਤਸਰ ਦੀ ਟੀਮ ਨੂੰ 21 ਹਜ਼ਾਰ, ਉੱਪ ਜੇਤੂ ਰਹੀ ਬਟਾਲਾ ਬਾਸਕਟ ਕਲੱਬ ਦੀ ਟੀਮ ਨੂੰ 11 ਹਜ਼ਾਰ ਰੁਪਏ, ਲੜਕੀਆਂ ਦੀ ਜੇਤੂ ਟੀਮ ਬੀਬੀ ਕੇ ਕਾਲਜ ਅੰਮਿ੍ਤਸਰ ਦੀ ਟੀਮ ਨੂੰ 5100 ਅਤੇ ਉੱਪ ਜੇਤੂ ਮਾਲ ਰੋਡ ਅੰਮਿ੍ਤਸਰ ਦੀ ਟੀਮ 3100 ਰੁਪਏ ਦੇ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਇਸ ਟੂਰਨਾਮੈਂਟ ਦੇ ਬੈਸਟ ਪਲੇਅਰ ਜਸਕੀਰਤ ਸਿੰਘ ਨੂੰ 7100 ਅਤੇ ਗੌਤਮ ਦੁੱਬੇ ਨੂੰ 1100 ਰੁਪਏ ਦੇ ਵਿਸ਼ੇਸ਼ ਇਨਾਮ ਦੇ ਕੇ ਸਨਮਾਨ ਦਿੱਤਾ ਗਿਆ। ਟੂਰਨਾਮੈਂਟ ਦੇ ਪ੍ਰਬੰਧਕ ਡਾ. ਸਰਬਜੀਤ ਸਿੰਘ ਰੰਧਾਵਾ, ਸਹਿਜਪਾਲ ਸਿੰਘ, ਭੁਪਿੰਦਰ ਸਿੰਘ, ਕੋਚ ਸੂਬੇਦਾਰ ਦਵਿੰਦਰ ਸਿੰਘ, ਵਿਨੋਦ ਕੁਮਾਰ, ਨਵਨੀਤ ਸਿੰਘ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਗੋਰਾ, ਸੰਦੀਪ ਸਿੰਘ ਨੇ ਅਰਜਨਾ ਐਵਾਰਡੀ ਸੁਮਨ ਸ਼ਰਮਾ ਸਮੇਤ ਪਹੁੰਚੀਆਂ ਵਿਸ਼ੇਸ਼ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਟੂਰਨਾਮੈਂਟ ਵਿਚ ਉੱਘੇ ਬਾਸਕਟਬਾਲ ਖਿਡਾਰੀ ਰਣਜੀਤ ਭਗਤ, ਰਾਜ ਕੁਮਾਰ, ਦਵਿੰਦਰ ਕੁਮਾਰ, ਨਵਨੀਤ ਸਿੰਘ, ਸਿਮਰਨ ਸਿੰਘ, ਰਵਿੰਦਰ ਸਿੰਘ, ਸਲਵਿੰਦਰ ਸਿੰਘ ਅਤੇ ਹਰਦੀਪ ਸਿੰਘ ਵੱਲੋਂ ਤਕਨੀਕੀ ਕਮੇਟੀ ਵਜੋਂ ਸੇਵਾਵਾਂ ਨਿਭਾਈਆਂ ਗਈਆਂ। ਅਖੀਰ ਵਿੱਚ ਡਾ. ਸਰਬਜੀਤ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਖਿਡਾਰੀਆਂ ਅਤੇ ਸਖਸ਼ੀਅਤਾਂ ਦਾ ਧੰਨਵਾਦ ਕੀਤਾ।