16ਜੀਆਰਪੀਪੀਬੀ16

ਸੁੱਖ ਭੰਡਾਰ ਚਰਚ ਵਡਾਲਾ ਬਾਂਗਰ ਵਿਖੇ ਬਿਸ਼ਪ ਰਿਆਜ ਮਸੀਹ ਤੇਜਾ ਸੰਗਤਾਂ ਨੂੰ ਪ੍ਰਵਚਨ ਕਰਦੇ ਹੋਏ।

ਪ੍ਰਭੂ ਦੀ ਬਾਣੀ ਦਾ ਸਿਮਰਨ ਕਰਨ ਨਾਲ ਹੁੰਦੀ ਸੁੱਖਾਂ ਦੀ ਪੂਰਤੀ: ਬਿਸ਼ਪ ਰਿਆਜ

ਮਹਿੰਦਰ ਸਿੰਘ ਅਰਲੀਭੰਨ ਕਲਾਨੌਰ : ਐਤਵਾਰ ਨੂੰ ਪਿੰਡ ਵਡਾਲਾ ਬਾਂਗਰ ਸਥਿਤ ਸੁੱਖ ਭੰਡਾਰ ਚਰਚ ਵਿਖੇ ਕਰਵਾਏ ਗਏ ਮਸੀਹ ਸਮਾਗਮ ਵਿੱਚ ਪ੍ਰਭੂ ਦੀ ਬੰਦਗੀ ਕਰਨ ਲਈ ਮਸੀਹ ਸੰਗਤਾਂ ਦਾ ਸੈਲਾਬ ਉਮੜਿਆ। ਇਸ ਮਸੀਹ ਸਮਾਗਮ ਦੀ ਸ਼ੁਰੂਆਤ ਪਾਸਟਰ ਅਲੀਸ਼ਾ ਮਸੀਹ ਵੱਲੋਂ ਪ੍ਰਰਾਰਥਨਾ ਕਰਨ ਉਪਰੰਤ ਕੀਤੀ ਗਈ। ਇਸ ਤੋਂ ਬਾਅਦ ਪਾਸਟਰ ਅਲੀਸ਼ਾ ਮਸੀਹ ਤੇਜਾ ਤੋਂ ਇਲਾਵਾ ਬੂਟਾ ਮਸੀਹ, ਪ੍ਰਕਾਸ਼ ਮਸੀਹ, ਪ੍ਰਰੇਮ ਮਸੀਹ ਭੰਗਵਾਂ, ਬੂਟਾ ਮਸੀਹ ਵੱਲੋਂ ਮਸੀਹ ਭਜਨ 'ਆਓ ਪਿਆਰੇ ਮਸੀਹਾ ਬੁਲਾਵੇ', ਰੱਬ ਪੁੱਤਾਂ ਬਿਨਾਂ ਕੀ ਜੀਣਾ ਜੱਗ ਤੇ, ਆਓ ਯਹੋਵਾਹ ਦੇ ਘਰ ਚੱਲੀਏ, ਪ੍ਰਭੂ ਦੀਆਂ ਰਹਿਮਤਾਂ ਆਦਿ ਭਜਨ ਬੋਲੇ ਗਏ। ਇਸ ਉਪਰੰਤ ਕਲੀਸੀਆ ਵੱਲੋਂ ਦਵਾਈਆਂ ਦਿੱਤੀਆਂ ਗਈਆਂ। ਇਸ ਸਮਾਗਮ ਵਿੱਚ ਬਿਸ਼ਪ ਰਿਆਜ ਮਸੀਹ ਤੇਜਾ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਹੋਇਆਂ ਕਿਹਾ ਕਿ ਪ੍ਰਭੂ ਦੀ ਬਾਣੀ ਦਾ ਸਿਮਰਨ ਕਰਨ ਨਾਲ ਸੁੱਖਾਂ ਦੀ ਪੂਰਤੀ ਹੁੰਦੀ ਹੈ। ਜਿਸ ਲਈ ਹਰੇਕ ਇਨਸਾਨ ਨੂੰ ਆਪਣੇ ਇਸ ਜੀਵਨ ਵਿੱਚ ਪ੍ਰਭੂ ਦੀ ਬਾਣੀ ਦਾ ਸਿਮਰਨ ਕਰਨ ਦੀ ਵੱਡੀ ਲੋੜ ਹੈ। ਇਸ ਮੌਕੇ ਟਾਈਗਰ ਸਕਾਊਂਟੀ ਦੇ ਚੀਫ ਓਸਮ ਮਸੀਹੀ ਤੇਜਾ, ਸਟੀਫਨ ਮਸੀਹ ਬੱਬੂ ਵਾਈਸ ਪ੍ਰਧਾਨ ਮਹਾਰਾਜਾ ਦਾਊਦ ਕਿ੍ਸਚਨ ਯੂਥ ਦਲ, ਪ੍ਰਧਾਨ ਗੁਲਜਾਰ ਮਸੀਹ, ਰੌਣਕੀ ਮਸੀਹ, ਕਸਮੀਰ ਮਸੀਹ, ਲਾਡੀ ਮਸੀਹ, ਪਰਮਜੀਤ ਮਸੀਹ, ਲਾਲ ਮਸੀਹ, ਪਾਸਟਰ ਗੁਰਮੇਜ ਤੇਜਾ, ਨਿਰਮਲਾ, ਰਿਤਕਾ ਤੇਜਾ, ਆਸਾ ਰਾਣੀ, ਰੀਨਾ, ਿਛੰਦਾ ਮਸੀਹ, ਬਲਵਿੰਦਰ ਮਸੀਹ, ਸੁਨੀਲ ਮਸੀਹ, ਪ੍ਰਰੇਮ ਮਸੀਹ ਭੰਗਵਾਂ, ਸੂਰਜ ਮਸੀਹ, ਸਟੀਫਨ ਮਸੀਹ, ਸੋਨੀ ਮਸੀਹ ਅੌਜਲਾ, ਸੁਖਵਿੰਦਰ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਤੇ ਮਸੀਹ ਸੰਗਤਾਂ ਲਈ ਲੰਗਰ ਵੀ ਲਗਾਏ ਗਏ।