16ਜੀਆਰਪੀਪੀਬੀ07

ਨਵ-ਨਿਯੁਕਤ ਕੀਤੇ ਚੇਅਰਮੈਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇ ਕੇ ਸਨਮਾਨਿਤ ਕਰਦੇ ਹੋਏ ਆਗੂ ।

ਰਾਕੇਸ਼ ਜੀਵਨ ਚੱਕ, ਦੌਰਾਂਗਲਾ : ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਪੁੱਤਰ ਰਵੀਨੰਦਨ ਸਿੰਘ ਬਾਜਵਾ ਨੂੰ ਜਿਲ•ਾ ਪ੍ਰਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਬਣਾਉਂਣ ਤੇ ਰੂਰਲ ਹੈਲਥ ਦਰਜਾਚਾਰ ਕਰਮਚਾਰੀ ਯੂਨੀਅਨ ਗੁਰਦਾਸਪੁਰ (ਪੰਜਾਬ) ਦੇ ਪ੍ਰਧਾਨ ਪਲਵਿੰਦਰ ਸਿੰਘ ਜੰਜੂਆ ਵੱਲੋਂ ਸਮੂਹ ਯੂਨੀਅਨ ਮੈਂਬਰਾਂ ਦੇ ਸਹਿਯੋਗ ਨਾਲ ਨਵ-ਨਿਯੂਕਤ ਚੇਅਰਮੈਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੇ ਦੇ ਕੇ ਸਨਮਾਨਤਿ ਕਰਨ ਉਪਰੰਤ ਵਧਾਈ ਵੀ ਦਿੱਤੀ ਗਈ । ਇਸ ਸਮੇਂ ਯੂਨੀਅਨ ਪ੍ਰਧਾਨ ਪਲਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਪੜੇ ਲਿਖੇ ਤੇ ਇਮਾਨਦਾਰ ਵਿਅਕਤੀ ਨੂੰ ਜਿਲ•ਾ ਪ੍ਰਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਬਣਾਉਂਣਾ ਕਾਂਗਰਸ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਹੈ। ਉਹਨਾਂ ਸਮੂਹ ਲੀਡਰ ਸ਼ਿਤਪ ਨੂੰ ਰਵੀਨੰਦਨ ਸਿੰਘ ਬਾਜਵਾ ਨੂੰ ਚੇਅਰਮੈਨ ਬਣਾਉਂਣ ਤੇ ਧੰਨਵਾਦ ਕੀਤਾ । ਇਸ ਸਮੇਂ ਪ੍ਰਧਾਨ ਪਲਵਿੰਦਰ ਸਿੰਘ ਨਾਲ ਦਰਜ਼ਨਾਂ ਯੂਨੀਅਨ ਮੈਂਬਰ ਹਾਜ਼ਰ ਸਨ ।