ਕੁਲਦੀਪ ਸੰਤੂਨੰਗਲ, ਗੁਰੂ ਕਾ ਬਾਗ : ਸੱਚਖੰਡ ਵਾਸੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਅਤੇ ਉਨ੍ਹਾਂ ਦੇ ਚਰਨ ਸੇਵਕ ਸੰਤ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਮਿੱਠੀ ਯਾਦ 'ਚ 23 ਜਨਵਰੀ ਨੂੰ ਹੋਣ ਵਾਲੇ ਬਰਸੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਬਾਬਾ ਚਰਨ ਸਿੰਘ ਚੰਨਾ ਨੇ ਦੱਸਿਆ ਕਿ ਸੰਤ ਬਾਬਾ ਸਤਨਾਮ ਸਿੰਘ, ਬਾਬਾ ਚਰਨ ਸਿੰਘ, ਬਾਬਾ ਜਗੀਰ ਸਿੰਘ ਤੇ ਬਾਬਾ ਕਿਰਪਾਲ ਸਿੰਘ ਤੇ ਬਾਬਾ ਸਤਨਾਮ ਸਿੰਘ ਛੋਟਾ ਸੱਤਾ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਅਗਵਾਈ 'ਚ ਇਲਾਕੇ ਅੇ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰਾ ਕਾਰ ਸੇਵਾ ਗੁਰੂ ਕਾ ਬਾਗ (ਘੁੱਕੇਵਾਲੀ) ਵਿਖੇ ਕਰਵਾਏ ਜਾ ਰਹੇ ਇਸ ਬਰਸੀ ਸਮਾਗਮਾਂ ਦੌਰਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਜਸਵੀਰ ਸਿੰਘ ਕੀਰਤਨੀ ਜੱਥਾ ਪਾਉਂਟਾ ਸਾਹਿਬ ਵਾਲੇ, ਗਿਆਨੀ ਸਰਬਜੀਤ ਸਿੰਘ ਜੀ ਕਥਾਵਾਚਕ ਲੁਧਿਆਣਾ ਵਾਲੇ, ਬਾਬਾ ਹਰਭਜਨ ਸਿੰਘ ਕੁੱਲੀ ਵਾਲੇ, ਗਿਆਨੀ ਚਰਨ ਸਿੰਘ ਆਲਮਗੀਰ ਢਾਡੀ ਜੱਥਾ, ਗਿਆਨੀ ਕੁਲਦੀਪ ਸਿੰਘ ਖਾਪੜਖੇੜੀ ਕਵੀਸ਼ਰੀ ਜੱਥੇ ਤੋਂ ਇਲਾਵਾ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਕਾ ਬਾਗ ਰੱਬੀ ਬਾਣੀ ਦੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਤੇ ਸੰਤ ਮਹਾਪੁਰਸ਼ ਪਹੁੰਚ ਕੇ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ। ਇਸ ਮੌਕੇ ਕਾਰਜ ਸਿੰਘ ਸ਼ਾਹ ਚੈਨਪੁਰ, ਸੂਬੇਦਾਰ ਲੱਖਾ ਸਿੰਘ ਤੇੜਾ, ਸਾਬਕਾ ਸਰਪੰਚ ਤਰਸੇਮ ਸਿੰਘ, ਹਰਪਾਲ ਸਿੰਘ ਸਰਪੰਚ ਸਹਿੰਸਰਾ, ਫ਼ਤਹਿ ਸਿੰਘ ਬੱਗੇ, ਕੇਵਲ ਸਿੰਘ ਸੈਂਸਰਾ, ਮੰਗਲ ਸਿੰਘ ਤੋਲਾ ਨੰਗਲ, ਸੁੱਚਾ ਸਿੰਘ ਸੈਂਸਰਾ, ਹਰਦੀਪ ਸਿੰਘ ਰੱਬ, ਕਾਰਜ ਸਿੰਘ ਭਿੱਟੇਵੱਡ, ਬਾਬਾ ਕੁਲਬੀਰ ਸਿੰਘ, ਕੇਵਲ ਸਿੰਘ ਰਾਜਾਸਾਂਸੀ, ਹਰਦੀਪ ਸਿੰਘ ਭਲਵਾਨ, ਨਿਸ਼ਾਨ ਸਿੰਘ ਸੌੜੀਆਂ, ਪਰਮਜੀਤ ਸਿੰਘ ਸੈਕਟਰੀ ਭਿੰਡੀ ਅੌਲਖ, ਮਲਕੀਤ ਸਿੰਘ ਧਾਰੀਵਾਲ, ਕਾਰਜ ਸਿੰਘ ਤੋਲਾ ਨੰਗਲ, ਕਰਨੈਲ ਸਿੰਘ ਝੰਜੋਟੀ, ਹਰਪਾਲ ਸਿੰਘ ਕਿਆਂਪੁਰ, ਇਕਬਾਲ ਸਿੰਘ ਰੋਖੇ, ਡਾ. ਮਹਿੰਦਰ ਸਿੰਘ ਤੇ ਜਸਪਾਲ ਸਿੰਘ ਅਜਨਾਲਾ ਆਦਿ ਸੇਵਾਦਾਰ ਹਾਜ਼ਰ ਸਨ।