ਪਵਨ ਤੇ੍ਹਨ, ਬਟਾਲਾ

ਲਾਇਨਸ ਕਲੱਬ ਬਟਾਲਾ (ਸਮਾਈਲ ਅਤੇ ਸੇਵਾ) ਵੱਲੋਂ ਬਟਾਲਾ ਸ਼ਹਿਰ ਨੂੰ ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ। ਕਲੱਬ ਦੇ ਇਸ ਤੋਹਫ਼ੇ ਨਾਲ ਬਟਾਲਾ ਸ਼ਹਿਰ ਦੀ ਸਫ਼ਾਈ ਵਿਵਸਥਾ ਸੁਧਰ ਜਾਵੇਗੀ ਅਤੇ ਸ਼ਹਿਰ ਸਾਫ਼-ਸੁਥਰਾ ਅਤੇ ਖੂਬਸੂਰਤ ਦਿਖਾਈ ਦੇਵੇਗਾ। ਲਾਇਨਸ ਕਲੱਬ ਵੱਲੋਂ 90 ਲੱਖ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਬਟਾਲਾ ਨੂੰ 2 ਗਾਰਬੇਜ਼ ਰੀਫਿਊਜ਼ਲ ਕੰਪੈਕਟਰ, ਦੋ ਲੋਡਰ, 22 ਵੱਡੇ ਬਿਨ ਅਤੇ 2 ਹਾਈਡਰੋਲਿਕ ਬਿਨ ਦਿੱਤੇ ਗਏ ਹਨ ਤਾਂ ਜੋ ਸ਼ਹਿਰ ਦੇ ਕੂੜੇ-ਕਰਕੜ ਨੂੰ ਅਸਾਨੀ ਨਾਲ ਚੱੁਕਿਆ ਜਾ ਸਕੇ। ਇਸ ਮਸ਼ੀਨਰੀ ਦੀਆਂ ਚਾਬੀਆਂ ਲਾਇਨਸ ਕਲੱਬ ਦੇ ਇੰਟਰਨੈਸ਼ਨਲ ਸਾਬਕਾ ਪ੍ਰਧਾਨ ਡਾ. ਨਰੇਸ਼ ਅਗਰਵਾਲ ਨੇ ਸੂਬੇ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਸੌਂਪੀਆਂ। 90 ਲੱਖ ਰੁਪਏ ਦੇ ਇਸ ਪ੍ਰਰੋਜੈਕਟ ਵਿੱਚ 18 ਲੱਖ ਰੁਪਏ ਦੀ ਭਾਈਵਾਲੀ ਸੂਬਾ ਸਰਕਾਰ ਵੱਲੋਂ ਵੀ ਪਾਈ ਗਈ ਹੈ। ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਕਰਾਏ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਜਿਨ੍ਹਾਂ ਵਿੱਚ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਚੇਅਰਮੈਨ ਐੱਸਐੱਸ ਬੋਰਡ ਰਮਨ ਬਹਿਲ, ਸਾਬਕਾ ਸੰਸਦੀ ਸਕੱਤਰ ਜਗਦੀਸ਼ ਰਾਜ ਸਾਹਨੀ, ਐੱਸਡੀਐੱਮ ਬਟਾਲਾ ਬਲਵਿੰਦਰ ਸਿੰਘ, ਪ੍ਰਧਾਨ ਨਗਰ ਕੌਂਸਲ ਨਰੇਸ਼ ਮਹਾਜਨ, ਚੇਅਰਮੈਨ ਕਸਤੂਰੀ ਲਾਲ ਸੇਠ, ਲੋਕ ਸਭਾ ਮੈਂਬਰ ਸਨੀ ਦਿਓਲ ਦੇ ਨਿੱਜੀ ਸਹਾਇਕ ਗੁਰਪ੍ਰਰੀਤ ਸਿੰਘ, ਪਾਸਟ ਡਿਸਟਿ੍ਰਰਕ ਗਵਰਨ ਲਾਇਨ ਐੱਸਕੇ ਪੁੰਜ, ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ, ਲਾਇਨ ਸੁਦੀਪ ਗਰਗ, ਲਾਇਨ ਵੀਐੱਮ. ਗੋਇਲ, ਲਾਇਨ ਵਿਪਨ ਪੁਰੀ, ਪ੍ਰਧਾਨ ਗੁਰਪ੍ਰਰੀਤ ਸਿੰਘ, ਸਕੱਤਰ ਪਦਮ ਕੋਹਲੀ, ਡਾ. ਸਤਨਾਮ ਸਿੰਘ ਨਿੱਝਰ, ਡਾ. ਰਵਿੰਦਰ ਸਿੰਘ, ਇੰਦਰ ਸੇਖੜੀ, ਡਾ. ਐੱਫਐੱਸ. ਵੋਹਰਾ, ਡਾ. ਗਗਨ, ਡਾ. ਹਰਦੀਪ ਸਿੰਘ, ਹਰਬੰਸ ਸਿੰਘ ਤੂਰ ਸਾਬਕਾ ਚੇਅਰਮੈਨ, ਹਰਦੀਪ ਸਿੰਘ ਬਾਜਵਾ, ਮਨਮੋਹਨ ਸਰੂਪ, ਦਨੇਸ਼ ਗੋਇਲ, ਭਾਰਤ ਭੂਸ਼ਨ, ਅਸ਼ੋਕ ਲੂਥਰਾ, ਲਾਇਨ ਯਸਪਾਲ ਚੌਹਾਨ, ਸਤਪਾਲ ਸਹਿਦੇਵ, ਨਰੇਸ਼ ਲੂਥਰਾ, ਜਸਵੰਤ ਪਠਾਨੀਆ, ਦਿਆ ਸਿੰਘ, ਸੁਰਿੰਦਰ ਸਿੰਘ ਹੰਸਪਾਲ, ਰਾਕੇਸ਼ ਕੁਮਾਰ ਅਗਰਵਾਲ, ਰਾਮ ਦਾਸ ਮਲਹੋਤਰਾ, ਸਤਪਾਲ ਚੌਹਾਨ, ਲਖਵਿੰਦਰ ਰਾਣਾ, ਸੁਭਾਸ਼ ਗੋਇਲ, ਵਰਿੰਦਰ ਸ਼ਰਮਾਂ, ਲਾਇਨਸ ਕਲੱਬ ਦੇ ਪੀਆਰਓ ਆਂਸ਼ੂ ਹਾਂਡਾ, ਹੈਪੀ ਮਹਾਜਨ, ਵੀਕੇ ਸਹਿਗਲ, ਸੁੱਖ ਸਰਪੰਚ, ਮਨਜੀਤ ਹੰਸਪਾਲ, ਜੈ ਦੀਪ ਅਗਰਵਾਲ, ਲਾਇਨ ਸੋਨੀ, ਗੁੱਡੂ ਸੇਠ, ਸ਼ਕਤੀ ਮਹਾਜਨ, ਲਾਇਨ ਮਠਾਰੂ, ਲਾਇਨ ਲਾਇਲਪੁਰੀ ਆਦਿ ਹਾਜ਼ਰ ਸਨ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਲਾਇਨਸ ਕਲੱਬ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਲਾਇਨਸ ਕਲੱਬ ਵੱਲੋਂ ਜੋ ਨਗਰ ਕੌਂਸਲ ਨੂੰ ਗਾਰਬੇਜ਼ ਰੀਫਿਊਜ਼ਲ ਕੰਪੈਕਟਰ ਦਿੱਤੇ ਗਏ ਹਨ ਇਸ ਨਾਲ ਸ਼ਹਿਰ ਦਾ ਕੂੜਾ ਚੁੱਕਣ ਵਿੱਚ ਅਸਾਨੀ ਹੋਵੇਗੀ ਅਤੇ ਸ਼ਹਿਰ ਸਾਫ਼-ਸੁਥਰਾ ਬਣ ਸਕੇਗਾ। ਉਨ੍ਹਾਂ ਕਿਹਾ ਕਿ ਲਾਇਨ ਡਾ. ਨਰੇਸ਼ ਅਗਰਵਾਲ ਜੋ ਕਿ ਬਟਾਲਾ ਦੇ ਜੰਮਪਲ ਹਨ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਉਸ ਲਈ ਸਮੂਹ ਸ਼ਹਿਰ ਵਾਸੀ ਉਨ੍ਹਾਂ ਦੇ ਰਿਣੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਵਿੱਖ ਵਿੱਚ ਵੀ ਇਸ ਸਮਾਜ ਸੇਵੀ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਲਾਇਨਸ ਕਲੱਬ ਦੇ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਡਾ. ਨਰੇਸ਼ ਅਗਰਵਾਲ ਨੇ ਕਿਹਾ ਕਿ ਬਟਾਲਾ ਉਹ ਇਤਿਹਾਸਕ ਸ਼ਹਿਰ ਹੈ ਜਿਸਦਾ ਸਬੰਧ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੈ। ਉਨ੍ਹਾਂ ਕਿਹਾ ਕਿ ਲਾਇਨਸ ਕਲੱਬ ਵੱਲੋਂ ਇਸ ਸ਼ਹਿਰ ਦੇ ਵਿਕਾਸ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਇੱਕ ਯੋਜਨਾ ਅੱਜ ਦੀ ਹੈ। ਉਨ੍ਹਾਂ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਗਾਰਬੇਜ਼ ਰੀਫਿਊਜ਼ਲ ਕੰਪੈਕਟਰ ਦੇ ਇਸ ਪ੍ਰਰੋਜੈਕਟ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ ਤਾਂ ਜੋ ਸ਼ਹਿਰ ਨੂੰ ਇਸਦਾ ਲਾਭ ਮਿਲ ਸਕੇ। ਇਸ ਮੌਕੇ ਸਮਾਗਮ ਵਿੱਚ ਹਾਜ਼ਰ ਸਮੂਹ ਹਸਤੀਆਂ ਨੇ ਲਾਇਨਸ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ।