ਸ਼ਾਮ ਸਿੰਘ ਘੁੰਮਣ, ਦੀਨਾਨਗਰ-

ਸਵੇਰੇ ਦੀਨਾਨਗਰ ਦੇ ਨਾਲ ਲੱਗਦੇ ਪਿੰਡ ਆਹਲੂਵਾਲ ਵਿਚ ਬਿਜਲੀ ਦੇ ਖੰਭੇ ਤੇ ਮੁਰੰਮਤ ਦਾ ਕੰਮ ਕਰਦੇ ਲਾਈਨਮੈਨ ਦੀ ਖੰਭੇ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ। ਮਿ੍ਤਕ ਦੀ ਪਛਾਣ ਸ਼ੁਭਾਸ਼ ਚੰਦਰ (58) ਵਾਸੀ ਬਹਿਰਾਮਪੁਰ ਵਜੋਂ ਹੋਈ ਹੈ, ਜੋ ਦੀਨਾਨਗਰ ਪਾਵਰਕਾਮ ਸਬ-ਸਟੇਸ਼ਨ ਵਿਚ ਬਤੌਰ ਲਾਈਨਮੈਨ ਤਾਇਨਾਤ ਸੀ ਤੇ ਫਰਵਰੀ 2022 ਵਿਚ ਨੌਕਰੀ ਤੋਂ ਸੇਵਾ ਮੁਕਤ ਹੋਣਾ ਸੀ।

ਪ੍ਰਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਚੱਲੀ ਤੇਜ਼ ਹਨ੍ਹੇਰੀ ਕਾਰਨ ਚੌਵੀ ਘੰਟੇ ਮੰਜ ਫੀਡਰ ਦੇ ਪਿੰਡ ਆਲੋਵਾਲ ਵਿਚ ਕੁਝ ਦਰੱਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ 'ਤੇ ਪੈਣ ਨਾਲ ਬੰਦ ਹੋਈ ਬਿਜਲੀ ਸਪਲਾਈ ਚਾਲੂ ਕਰਨ ਲਈ ਲਾਈਨਮੈਨ ਸੁਭਾਸ਼ ਚੰਦਰ ਬਿਜਲੀ ਦੇ ਖੰਭੇ ਉੱਤੇ ਚੜ੍ਹ ਕੇ ਕੰਮ ਕਰ ਰਿਹਾ ਸੀ। ਇਸੇ ਦੌਰਾਨ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਅਚਾਨਕ ਸੁਭਾਸ਼ ਖੰਭੇ ਤੋਂ ਹੇਠਾਂ ਡਿੱਗ ਪਿਆ। ਗੰਭੀਰ ਜ਼ਖ਼ਮੀ ਹੋਏ ਨੂੰ ਸੀਐਚਸੀ ਸਿੰਘੋਵਾਲ ਵਿਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਪਾਵਰਕਾਮ ਦੀਨਾਨਗਰ ਦੇ ਐੱਸਡੀਓ ਇੰਜਨੀਅਰ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਘਟਨਾ ਦੇ ਕਾਰਨਾਂ ਦੀ ਪੜਤਾਲ ਕਰਾਉਣਗੇ। ਦੂਸਰੇ ਪਾਸੇ ਬਹਿਰਾਮਪੁਰ ਥਾਣੇ ਦੀ ਪੁਲਸ ਨੇ ਦੇਹ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।