ਹਰਜਿੰਦਰ ਸਿੰਘ ਜੱਜ, ਕਾਹਨੂੰਵਾਨ
ਜੋਨ ਸਠਿਆਲੀ ਦੇ ਆਗੂ ਵੱਡੇ ਕਾਫਲੇ ਲੈ ਕੇ ਸਠਿਆਲੀ ਪੁੱਲ ਤੋ ਰਵਾਨਾ ਹੋ ਕੇ ਸ਼੍ਰੀ ਹਰਿਗੋਬਿੰਦਪੁਰ ਦਾਣਾ ਮੱਡੀ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ,ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾਂਜਲੀ ਸਮਰੋਹ ਵਿੱਚ ਪਹੁੰਚੇ। ਇਸ ਮੌਕੇ ਪ੍ਰਧਾਨ ਗੁਰਮੁੱਖ ਸਿੰਘ ਖਾਨਮਲੱਕ, ਸਕੱਤਰ ਅਨੂਪ ਸਿੰਘ ਬਲੱਗਣ ਨੇ ਦੱਸਿਆ ਕਿ ਦੇਸ਼ ਦਾ ਖੇਤੀ ਸੈਕਟਰ ਪਹਿਲਾ ਹੀ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਬੁਰੇ ਹਾਲਾਤਾਂ ਦਾ ਸ਼ਿਕਾਰ ਹੈ ਅਤੇ ਖਾਸ ਕਰਕੇ 23 ਫਸਲਾਂ ਤੇ ਐੱਮਐੱਸਪੀ ਨਾ ਦੇ ਕੇ ਸਰਕਾਰ ਖੇਤੀ ਸੈਕਟਰ ਨਾਲ ਮਤਰੇਈ ਮਾਂ ਵਾਲਾ ਵਰਤਾਰਾ ਕਰ ਰਹੀ ਹੈ ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਸਤਰ ਨੂੰ ਬਚਾਉਣ ਲਈ ਬਜਟ ਵਧਾਉਣ ਦੀ ਜਗ੍ਹਾ ਸਰਕਾਰ ਨੇ ਘੱਟ ਕਰ ਦਿੱਤਾ ਹੈ। ਉਨਾਂ੍ਹ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਰਕਾਰਾ ਦੀਆਂ ਕੋਝੀਆਂ ਚਾਲਾ ਕਦੇ ਵੀ ਚੱਲਣ ਨਹੀ ਦੇਵੇਗੀ। ਜੱਥੇਬੰਦੀ ਹੱਕ ਸੱਚ ਲਈ ਹਮੇਸ਼ਾਂ ਪੰਜਾਬ ਲਈ ਸੰਘਰਸ਼ ਕਰਦੀ ਰਹੇਗੀ। ਇਸ ਮੋਕੇ ਹਾਜ਼ਰ ਆਗੂ ਤੇ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਕਮੇਟੀਆਂ ਰਜਿੰਦਰ ਸਿੰਘ ਸੁਦਾਗਰ ਸਿੰਘ, ਹੇਮ ਸਿੰਘ, ਸਮਸ਼ੇਰ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ ਰਾਮਪੁਰ, ਗੁਰਮਿੰਦਰ ਬਲੱਗਣ, ਗੁਰਪ੍ਰਰੀਤ ਸਿੰਘ ,ਹਰਵੰਤ ਸਿੰਘ ਕੋਟ ਟੋਡਰਮੱਲ, ਰਣਜੀਤ ਸਿੰਘ, ਕਾਬਲ ਸਿੰਘ ,ਜਸਵੰਤ ਸਿੰਘ, ਪ੍ਰਗਟ ਸਿੰਘ, ਮੇਜਰ ਸਿੰਘ ਧੰਦਲ, ਬਖਸ਼ੀਸ਼ ਸਿੰਘ, ਸਰਵਣ ਸਿੰਘ ,ਅਮਰਜੀਤ ਸਿੰਘ ਨੈਨੋਕੋਟ ਆਦਿ ਹਾਜ਼ਰ ਹੋਏ।