ਆਕਾਸ਼, ਗੁਰਦਾਸਪੁਰ

ਬਾਰ ਕੌਂਸਲ ਆਫ਼ ਇੰਡੀਆ ਅਤੇ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੀ ਸੱਦੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਨਾਲ ਸੰਬੰਧਿਤ ਸਮੂਹ ਵਕੀਲਾਂ ਨੇ ਅੱਜ ਵਕੀਲ ਭਾਈਚਾਰੇ ਦੀਆਂ ਮੰਗਾਂ ਦੀ ਪੂਰਤੀ ਲਈ ਇਕ ਦਿਨ ਦੀ ਮੁੱਖ ਹੜਤਾਲ ਕੀਤੀ। ਵਕੀਲਾਂ ਦੀ ਇਹ ਹੜਕਾਲ ਪੂਰੀ ਤਰ੍ਹਾਂ ਸਫ਼ਲ ਰਹੀ ਜਿਸ ਕਾਰਨ ਅਦਾਲਤੀ ਕੰਮ ਕਾਜ਼ ਬੁਰੀ ਤਰ੍ਹਾਂ ਪ੍ਭਾਵਿਤ ਹੋਇਆ। ਕਰੀਬ ਦੋ ਦਰਜਨ ਅਦਾਲਤਾਂ ਵਿੱਚ ਸੁੰਨਸਾਨ ਪੱਸਰੀ ਰਹੀ ਅਤੇ ਜ਼ਿਆਦਾਤਰ ਕੇਸਾਂ ਵਿੱਚ ਵਿੱਚ ਪੇਸ਼ੀ ਤੇ ਆਏ ਮੁਵੱਕਿਲਾਂ ਨੂੰ ਅਗਲੀਆਂ ਤਰੀਕਾਂ ਦੇ ਕੇ ਤੋਰ ਦਿੱਤਾ ਗਿਆ। ਇਸ ਤੋਂ ਪਹਿਲਾਂ ਅੱਜ ਸਵੇਰੇ ਜ਼ਿਲ੍ਹਾ ਕਚਹਿਰੀਆਂ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਜਿਸ ਦੀ ਪ੍ਧਾਨਗੀ ਐਡਵੋਕੇਟ ਸੁਖਵਿੰਦਰ ਸਿੰਘ ਸੈਣੀ ਨੇ ਕੀਤੀ। ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਨਰਪਿੰਦਰ ਸਿੰਘ ਲੇਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਸਮੂਹ ਵਕੀਲਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗ ਤੇ ਵਿਚਾਰ ਚਰਚਾ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਬਾਰ ਕੋਂਸਲ ਆਫ਼ ਇੰਡੀਆਂ ਵੱਲੋਂ ਦੇਸ਼ ਭਰ ਦੇ ਵਕੀਲਾਂ ਦੀ ਭਲਾਈ ਲਈ ਕਈ ਜਾਇਜ਼ ਨੁਕਤੇ ਉਠਾਏ ਗਏ। ਇੰਨ੍ਹਾਂ ਮੰਗਾਂ ਨੂੰ ਦੇਸ਼ ਦੇ ਪ੍ਧਾਨ ਮੰਤਰੀ ਤੱਕ ਪਹੁੰਚਾਉਣ ਲਈ ਅੱਜ ਦੇਸ਼ ਵਿਆਪੀ ਹੜਤਾਲੀ ਦਾ ਸੱਦਾ ਦਿੱਤਾ ਗਿਆ ਸੀ। ਵਕੀਲਾਂ ਨੇ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਜਾ ਕੇ ਜਨਰਲ ਸਹਾਇਕ ਨੂੰ ਪ੍ਧਾਨ ਮੰਤਰੀ ਦੇ ਨਾਮ ਲਿਖਿਆ ਆਪਣਾ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਵਕੀਲਾਂ ਨੇ ਆਧੁਨਿਕ ਤੇ ਢੁਕਵੇਂ ਚੈਂਬਰ, ਈ ਲਾਇਬ੍ੇਰੀ, ਕਰਜ ਦੀ ਸਹੂਲਤ ਆਦਿ ਦਿੱਤੀ ਜਾਵੇ। ਵਕੀਲਾਂ ਅਤੇ ਮੁਵੱਕਿਲਾਂ ਦੀ ਭਲਾਈ ਹਿੱਤ ਕੇਂਦਰੀ ਬਜਟ ਵਿੱਚ ਸਲਾਨਾ 5 ਹਜਾਰ ਕਰੋੜ ਰੁਪਏ ਰੱਖੇ ਜਾਣ। ਵਕੀਲਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਬੀਮਾ ਕਵਰ ਦਿੱਤਾ ਜਾਵੇ, ਨਵੇਂ ਵਕੀਲਾਂ ਨੂੰ 5 ਸਾਲ ਤੱਕ 10 ਹਜਾਰ ਰੁਪਏ ਪ੍ਤੀ ਮਹੀਨਾ ਸਟਾਈਪੈਂਡ ਦਿੱਤਾ ਜਾਵੇ। ਮੌਤ, ਐਕਸੀਡੈਂਟ ਦਾ ਗੰਭੀਰ ਬੀਮਾਰੀ ਹੋਣ ਦੀ ਹਾਲਤ ਵਿੱਚ 50 ਲੱਖ ਰੁਪਏ ਤੱਕ ਆਰਥਿਕ ਮਦਦ ਦਿੱਤੀ ਜਾਵੇ, ਵਕੀਲਾਂ ਦੀ ਰਿਹਾਇਸ਼ ਲਈ ਸਸਤੇ ਰੇਟਾਂ ਤੇ ਜ਼ਮੀਨ ਉਪਲਬਧ ਕਰਵਾਈ ਜਾਵੇ, ਵੱਖ-ਵੱਖ ਟਿ੍ਬਿਊਨਲ, ਫੋਰਮ ਆਦਿ ਵਿਚ ਰਿਟਾਇਰਡ ਜੱਜਾਂ ਦੀ ਨਿਯੁਕਤੀ ਬੰਦ ਕਰਕੇ ਵਕੀਲਾਂ ਨੂੰ ਤਾਇਨਾਤ ਕੀਤਾ ਜਾਵੇ ਆਦਿ। ਇਸ ਮੌਕੇ ਐਡਵੋਕੇਟ ਰੰਜਨ ਚੌਹਾਨ, ਪੰਕਜ ਤਿਵਾੜੀ, ਰਾਜੇਸ਼ ਚੌਹਾਨ, ਵਰੁਣ ਗੋਸਾਈਂ, ਨਰਿੰਦਰ ਕੁਮਾਰ, ਸੰਦੀਪ ਓਹਰੀ, ਸੁਖਵਿੰਦਰ ਸਿੰਘ ਕਾਹਲੋਂ, ਨਰੇਸ਼ ਠਾਕੁਰ, ਨਰਿੰਦਰ ਸ਼ਰਮਾ, ਕੇਵਲ ਸਿੰਘ, ਹਰਜੀਤ ਸਿੰਘ, ਸੁੱਚਾ ਸਿੰਘ ਖੋਖਰ, ਵਿਸ਼ਨੂੰ ਸ਼ਰਮਾ, ਧੀਰਜ ਸ਼ਰਮਾ ਮੌਜੂਦ ਸਨ।