ਧਰਮਿੰਦਰ ਬਾਠ, ਫਤਹਿਗੜ੍ਹ ਚੂੜੀਆਂ : ਲਖਵਿੰਦਰ ਸਿੰਘ ਵੇਰਕਾ ਨੇ ਫਤਹਿਗੜ੍ਹ ਚੂੜੀਆਂ ਦੀ ਤਹਿਸੀਲ ਵਿਖੇ ਨਵੇਂ ਤਹਿਸੀਲਦਾਰ ਵੱਜੋ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਲੱਖਵਿੰਦਰ ਸਿੰਘ ਵੇਰਕਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਫਤਹਿਗੜ੍ਹ ਚੂੜੀਆਂ ਦੀ ਤਹਿਸੀਲ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਮਾਨ ਸਤਿਕਾਰ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਕੰਮਾਂਕਾਰਾਂ ਨੂੰ ਲੈ ਕੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਲੋਕਾਂ ਦੇ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਪੈਸੇ ਦਿੱਤਿਆਂ ਦਫਤਰੀ ਕੰਮ ਹੋਣਗੇ। ਗੌਰਤਲਬ ਹੈ ਕਿ ਲਖਵਿੰਦਰ ਸਿੰਘ ਵੇਰਕਾ ਬਟਾਲਾ ਵਿਖੇ ਤਹਿਸੀਲਦਾਰ ਵੱਜੋਂ ਤਾਇਨਾਤ ਹਨ ਅਤੇ ਫਤਹਿਗੜ੍ਹ ਚੂੜੀਆਂ ਦਾ ਉਨ੍ਹਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਮੌਕੇ ਕਾਨੂੰਨਗੋ ਮਨਜੀਤ ਸਿੰਘ, ਪਟਵਾਰੀ ਲਵਿੰਦਰਪਾਲ ਸਿੰਘ, ਪਟਵਾਰੀ ਭੁਪਿੰਦਰ ਸਿੰਘ, ਪਟਵਾਰੀ ਦੀਪਮ ਸਿੰਘ, ਪਟਵਾਰੀ ਹਰਜੀਤ ਸਿੰਘ, ਜਸਵਿੰਦਰ ਕੌਰ, ਧੀਰਜ ਕੁਮਾਰ ਮੋਨੂੰ, ਜਸਵਿੰਦਰ ਸਿੰਘ ਸ਼ੇਖੋਂ, ਬਲਵਿੰਦਰ ਸਿੰਘ, ਵਿਜੇ ਮਸੀਹ ਆਦਿ ਹਾਜ਼ਰ ਸਨ।