-ਜਿੰਮ ਲੇਜਰ ਸਕਿਓਰ 'ਚ ਰਿਹਰਸਲ ਕਰਨ ਵਾਲੇ ਕਿ੍ਸ਼ਨਾ ਨੇ ਜਿੱਤੇ ਕਈ ਮੁਕਾਬਲੇ

---------------

ਨੀਟਾ ਮਾਹਲ, ਕਾਦੀਆਂ : ਰਜਾਦਾ ਰੋਡ ਕਾਦੀਆਂ ਸਥਿਤ ਲੇਜਰ ਸਕਿਓਰ ਜਿੰਮ ਵਿੱਚ ਰਿਹਰਸਲ ਕਰਨ ਵਾਲੇ ਕਿ੍ਸ਼ਨਾ ਵੱਲੋਂ ਵੱਖ-ਵੱਖ ਥਾਵਾਂ ਤੋਂ ਕਈ ਮੁਕਾਬਲੇ ਜਿੱਤੇ। ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿ੍ਸ਼ਨਾ ਨੇ ਦੱਸਿਆ ਕਿ ਉਹ ਕਾਦੀਆਂ ਵਿਖੇ ਗੁਰਇਕਬਾਲ ਸਿੰਘ ਮਾਹਲ ਦੇ ਜਿੰਮ 'ਚ ਰਿਹਰਸਲ ਕਰ ਰਿਹਾ ਹੈ ਤੇ ਨਾਲ ਹੀ ਨੌਜਵਾਨਾਂ ਨੂੰ ਕੋਚਿੰਗ ਦੇ ਰਿਹਾ ਹੈ ਜਿਸ ਦੌਰਾਨ ਉਸ ਨੇ ਇੰਡੀਆ ਲੈਵਲ 'ਤੇ ਕਈ ਮੁਕਾਬਲੇ ਜਿੱਤੇ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਸਿੱਖਿਆ ਦੇ ਕੇ ਉਨ੍ਹਾਂ ਦੇ ਹੌਸਲੇ ਬੁਲੰਦ ਕਰ ਰਿਹਾ ਹੈ। ਕਿ੍ਸ਼ਨਾ ਨੇ ਕਿਹਾ ਕਿ ਜੇਕਰ ਸਰਕਾਰ ਉਸ ਦੀ ਮਦਦ ਕਰੇ ਤਾਂ ਉਹ ਮਿਸਟਰ ਇੰਡੀਆ ਅਤੇ ਬਾਅਦ ਵਿੱਚ ਮਿਸਟਰ ਯੂਨੀਵਰਸ ਬਣ ਕੇ ਦੇਸ਼ ਦਾ ਨਾਮ ਰੋਸ਼ਨ ਕਰੇਗਾ। ਉਸ ਨੇ ਦੱਸਿਆ ਕਿ ਉਸ ਨੇ ਇੰਡੀਆ ਲੈਵਲ 'ਤੇ ਕਈ ਸਿਲਵਰ ਮੈਡਲ ਤੇ ਗੋਲਡ ਮੈਡਲ ਜਿੱਤੇ ਹਨ ਜਿਸ ਨਾਲ ਆਪਣਾ ਤੇ ਆਪਣੇ ਦੇਸ਼ ਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਹੋਰ ਗੱਲਬਾਤ ਕਰਦੇ ਹੋਏ ਲੇਜਰ ਸਕਿਓਰ ਜਿੰਮ ਕਾਦੀਆਂ ਦੇ ਮਾਲਕ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਕਿ੍ਸ਼ਨਾ ਉੱਪਰ ਫਖ਼ਰ ਮਹਿਸੂਸ ਹੋ ਰਿਹਾ ਹੈ ਕਿ ਉਹ ਆਪਣੇ ਤੰਦਰੁਸਤ ਸ਼ਰੀਰ ਦੇ ਦਮ 'ਤੇ ਕਈ ਗੋਲਡ ਮੈਡਲ ਜਿੱਤ ਕੇ ਜਿੰਮ ਦਾ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਮਾਤ ਦੇ ਰਿਹਾ ਹੈ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧੱਸ ਕੇ ਆਪਣੀਆਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਮਾਹਲ ਨੇ ਕਿਹਾ ਕਿ ਉਹ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧੱਸ ਕੇ ਆਪਣਾ ਤੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਉਹ ਵੀ ਜਿੰਮ 'ਚ ਜਾ ਕੇ ਰਿਹਰਸਲ ਕਰਨ ਅਤੇ ਕਿ੍ਸ਼ਨਾ ਵਾਂਗ ਜਿੰਮ, ਆਪਣੇ ਪਰਿਵਾਰਕ ਮੈਂਬਰਾਂ ਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਅਖੀਰ ਵਿੱਚ ਮਾਹਲ ਨੇ ਕਿ੍ਸ਼ਨਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਸਰਕਾਰ ਕੋਲੋਂ ਅਪੀਲ ਕਰਨਗੇ ਕਿ ਕਿ੍ਸ਼ਨਾ ਨੂੰ ਇੰਡੀਆ ਲੈਵਲ 'ਤੇ ਖੇਡਣ, ਮਿਸਟਰ ਇੰਡੀਆ ਅਤੇ ਮਿਸਟਰ ਯੂਨੀਵਰਸ ਬਣਨ ਵਿੱਚ ਉਸ ਦੀ ਮਦਦ ਕੀਤੀ ਜਾਵੇ। ਮਾਹਲ ਨੇ ਕਿਹਾ ਕਿ ਕਿ੍ਸ਼ਨਾ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਉਸ ਨੂੰ ਪੂਰਾ ਸਹਿਯੋਗ ਦੇਣਗੇ। ਮਾਹਲ ਪਰਿਵਾਰ ਹਮੇਸ਼ਾ ਹੀ ਲੋੜਵੰਦਾਂ, ਨੌਜਵਾਨਾਂ ਦੇ ਭਵਿੱਖ ਲਈ, ਗ਼ਰੀਬ ਪਰਿਵਾਰਾਂ ਅਤੇ ਧਾਰਮਿਕ ਸਥਾਨਾਂ ਦੇ ਵਿੱਚ ਹਿੱਸਾ ਪਾਉਣ ਲਈ ਹਰ ਦਮ ਅੱਗੇ ਰਹਿੰਦਾ ਹੈ।