ਨੀਟਾ ਮਾਹਲ, ਕਾਦੀਆਂ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਰਾਮ ਥੰਮਣ ਦੇ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਖੁਜਾਲਾ ਦੀ ਅਗਵਾਈ 'ਚ ਬਿਜਲੀ ਦਫਤਰ ਊਧਨਵਾਲ ਅਧੀਨ ਪੈਂਦੇ ਪਿੰਡ ਦੀ ਬਿਜਲੀ ਸਪਲਾਈ ਨਾ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਬਿਜਲੀ ਘਰ ਘੇਰ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਅੌਜਲਾ ਨੇ ਦੱਸਿਆ ਐੱਸਡੀਓ ਬਿਜਲੀ ਦਫਤਰ ਊਧਨਵਾਲ ਬਲਵਿੰਦਰ ਸਿੰਘ ਦੇ ਨਾਮ ਤੇ ਦਿੱਤੇ ਗਏ ਮੰਗ ਪੱਤਰ ਵਿਚ ਉਨਾਂ੍ਹ ਨੇ ਮੰਗ ਕੀਤੀ ਕਿ ਡਿੱਗੇ ਹੋਏ ਟਰਾਂਸਫਾਰਮਰ ਅਤੇ ਸੜੇ ਹੋਏ ਟਰਾਂਸਫਾਰਮਰ ਜਲਦੀ ਬਦਲੇ ਜਾਣ ਅਤੇ ਟੁੱਟੀਆਂ ਹੋਈਆਂ ਤਾਰਾਂ ਟੁੱਟੇ ਬਿਜਲੀ ਦੇ ਪੋਲ ਦੀ ਜਲਦੀ ਮੁਰੰਮਤ ਕਰਵਾਈ ਜਾਵੇ ਅਤੇ ਤਿੰਨ ਦਿਨਾਂ ਤੋਂ ਬੰਦ ਹੋਈ ਬਿਜਲੀ ਏਪੀ ਫੀਡਰ ਸਪਲਾਈ ਪੂਰੀ ਕਰਕੇ ਕਿਸਾਨਾਂ ਨੂੰ ਦਿੱਤੀ ਜਾਵੇ। ਪ੍ਰਰਾਈਵੇਟ ਕਰਮਚਾਰੀਆਂ ਤੋਂ ਹੋ ਰਹੀ ਕਿਸਾਨਾਂ ਦੀ ਲੁੱਟ ਜਿਵੇਂ ਤਾਰਾਂ ਖਿਚਾਉਣ ਸਮੇਂ ਪੋਲ ਲਗਾਉਣ ਸਮੇਂ ਟਰਾਂਸਫਰ ਬਦਲੀ ਕਰਨ ਸਮੇਂ ਟਰਾਂਸਫਰ ਨਵਾਂ ਲਗਾਉਣ ਸਮੇਂ ਮੂੰਹ ਮੰਗੀ ਕੀਮਤ ਕਿਸਾਨਾਂ ਖਪਤਕਾਰਾਂ ਕੋਲੋਂ ਵਸੂਲ ਕੀਤੀ ਹੈ ਕਿਸਾਨਾਂ ਨੂੰ ਇਸ ਲੁੱਟ ਤੋਂ ਬਚਾਇਆ ਜਾਵੇ । ਸਬ ਡਿਵੀਜ਼ਨ ਦਫ਼ਤਰ ਊਧਨਵਾਲ ਮੁਲਾਜ਼ਮਾਂ ਦੀ ਗਿਣਤੀ ਜੋ ਕਿ ਲਗਪਗ 70 ਫੀਸਦੀ ਘੱਟ ਹੋ ਗਈ ਹੈ ਪੂਰੀ ਕੀਤੀ ਜਾਵੇ, ਨਵੇਂ ਟਰਾਂਸਫਾਰਮ ਲਗਾਏ ਜਾਣ ਤਾਂ ਜੋ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਚੱਲ ਸਕੇ ਜਿਸ ਦੇ ਸਬੰਧ ਵਿਚ ਅਜੇ ਕੋਈ ਵੀ ਤਸੱਲੀਬਖਸ਼ ਜਵਾਬ ਲੋਕਾਂ ਅਤੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਉਹ ਤੁਰੰਤ ਲਗਾਏ ਜਾਣ। ਉਨਾਂ੍ਹ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਨਾਂ੍ਹ ਦੀਆਂ ਇਨ੍ਹਾਂ ਮੰਗਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ।

ਉੱਧਰ ਦੂਜੇ ਪਾਸੇ ਕਿਸਾਨਾਂ ਨੇ ਐੱਸਡੀਓ ਬਲਵਿੰਦਰ ਸਿੰਘ ਊਧਨਵਾਲ ਦੇ ਨਾਮ ਦਾ ਮੰਗ ਪੱਤਰ ਜੇਈ ਪ੍ਰਵੀਨ ਕੁਮਾਰ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਜੇਈ ਪ੍ਰਵੀਨ ਕੁਮਾਰ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨਾਂ੍ਹ ਦੀਆਂ ਮੰਗਾਂ ਜਲਦ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਕਿਸਾਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਲਾਕੇ ਦੇ ਸਾਰੇ ਏਪੀ ਫੀਡਰ ਚੱਲ ਨਹੀਂ ਜਾਂਦੇ ਓਨੀ ਦੇਰ ਤੱਕ ਧਰਨਾ ਉਨਾਂ੍ਹ ਦੇ ਵੱਲੋਂ ਇਸੇ ਤਰਾਂ੍ਹ ਨਿਰੰਤਰ ਜਾਰੀ ਰਹੇਗਾ । ਇਸ ਮੌਕੇ ਸ਼ੀਤਲ ਸਿੰਘ ਢਪਈ, ਸਤਨਾਮ ਸਿੰਘ ਮਧਰੇ, ਸੁਖਦੇਵ ਸਿੰਘ ਨੱਤ, ਰਾਜਿੰਦਰ ਸਿੰਘ ਮਨੇਸ, ਬਲਦੇਵ ਸਿੰਘ ਪੰਡੋਰੀ, ਗੁਰਵਿੰਦਰ ਸਿੰਘ, ਹਰਜੀਤ ਸਿੰਘ, ਰੋਮੀ, ਅਮਰੀਕ ਸਿੰਘ, ਬਲਵਿੰਦਰ ਸਿੰਘ, ਰੇਸ਼ਮ ਸਿੰਘ, ਪਾਲ ਸਿੰਘ, ਹਰਜੀਤ ਸਿੰਘ, ਚੈਂਚਲ ਸਿੰਘ, ਪਰਗਟ ਸਿੰਘ, ਕਸ਼ਮੀਰ ਸਿੰਘ, ਬਾਓੂ, ਬੂਆ ਸਿੰਘ, ਸੁਖਦੀਪ ਸਿੰਘ ਆਦਿ ਕਿਸਾਨ ਹਾਜ਼ਰ ਸਨ।