ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪਿੰਡ ਲੁਕਮਾਨੀਆਂ 'ਚ ਸਮੂਹ ਪਿੰਡ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਦੇ ਵਿਰੋਧ 'ਚ ਧੁੰਦ ਦੌਰਾਨ ਦਰਜਨਾਂ ਪਿੰਡਾਂ 'ਚੋਂ ਟਰੈਕਟਰ ਮਾਰਚ ਕੱਿਢਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜਥੇਦਾਰ ਹਰਭਜਨ ਸਿੰਘ ਲੁਕਮਾਨੀਆਂ ਸਾਬਕਾ ਡਾਇਰੈਕਟਰ ਮਾਰਕਫੈੱਡ ਪੰਜਾਬ , ਸਰਵਣ ਸਿੰਘ ਸਾਬਕਾ ਸੰਮਤੀ ਮੈਂਬਰ , ਅੰਗਰੇਜ਼ ਸਿੰਘ ਸਰਪੰਚ ਆਦਿ ਕਿਸਾਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਦੇ ਵਿਰੋਧ 'ਚ ਪਿੰਡ ਲੁਕਮਾਨੀਆਂ ਦੇ ਸਮੂਹ ਕਿਸਾਨਾਂ ਵੱਲੋਂ ਤਿੰਨ ਦਰਜਨ ਦੇ ਕਰੀਬ ਟਰੈਕਟਰਾਂ ਨਾਲ ਇਸ ਇਲਾਕੇ ਦੇ ਦਰਜਨਾਂ ਪਿੰਡਾਂ 'ਚ ਟਰੈਕ ਮਾਰਚ ਕੱਿਢਆ ਗਿਆ। ਉਨ੍ਹਾਂ ਕਿਹਾ ਕਿ ਪਿੰਡ ਲੁਕਮਾਨੀਆਂ ਦੇ ਗੁਰਦੁਆਰਾ ਸਾਹਿਬ 'ਚ ਗ੍ੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਟਰੈਕਟਰਾਂ ਦਾ ਕਾਫਲਾ ਦੋਲੋਵਾਲ, ਦਰਗਾਬਾਦ, ਭਗਵਾਨਪੁਰ, ਢੇਸੀਆਂ, ਕੋਟਲੀ ਸੂਰਤ ਮੱਲ੍ਹੀ, ਨਿੱਜਰਪੁਰ, ਅਰਲੀ ਭੰਨ, ਮਸਤਕੋਟ, ਵਡਾਲਾ ਬਾਂਗਰ ,ਫਜ਼ਲਾਬਾਦ ਆਦਿ ਪਿੰਡਾਂ 'ਚ ਹੁੰਦਾ ਹੋਇਆ ਪਿੰਡ ਲੁਕਮਾਨੀਆਂ ਵਿਖੇ ਸਮਾਪਤ ਹੋਇਆ। ਇਸ ਮੌਕੇ ਸਾਬਕਾ ਡਾਇਰੈਕਟਰ ਹਰਭਜਨ ਸਿੰਘ ਲੁਕਮਾਨੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਪੰਜਾਬ ਦੇ ਕਿਸਾਨ-ਮਜ਼ਦੂਰ ਤੇ ਹਰੇਕ ਵਰਗ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਇਸ ਮੌਕੇ ਹਰਵਿੰਦਰ ਸਿੰਘ, ਸਤਨਾਮ ਸਿੰਘ, ਗੁਰਮੇਜ ਸਿੰਘ, ਬਿਕਰਮਜੀਤ ਸਿੰਘ ,ਬਲਦੇਵ ਸਿੰਘ, ਸੁੱਚਾ ਸਿੰਘ, ਅਮਨਦੀਪ ਸਿੰਘ, ਭਗਵੰਤ ਸਿੰਘ, ਰਵਿੰਦਰ ਸਿੰਘ, ਦਿਲਬਾਗ ਸਿੰਘ, ਹਰਭਜਨ ਸਿੰਘ, ਰਣਧੀਰ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਲੁਕਮਾਨੀਆਂ ਦੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢ ਕੇ ਕੀਤੀ ਨਾਅਰੇਬਾਜ਼ੀ
Publish Date:Fri, 22 Jan 2021 03:31 PM (IST)

