ਰਣਜੀਤ ਬਾਵਾ/ਜਗੀਰ ਮੰਡ, ਘੁਮਾਣ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੌਲਾ ਦੀ ਅਗਵਾਈ ਹੇਠ ਪਿੰਡ ਕੰਡੀਲਾ 'ਚ ਕਾਲੇ ਕਾਨੂੰਨਾਂ ਪਾਸ ਕਰਨ 'ਤੇ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪਲਵਿੰਦਰ ਸਿੰਘ ਮਠੌਲਾ ਨੇ ਆਖਿਆ ਕਿ ਸਰਕਾਰ ਵਿਰੁੱਧ ਸਾਡਾ ਸੰਘਰਸ਼ ਜਾਰੀ ਰਹੇਗਾ, ਜਿੰਨੀ ਦੇਰ ਤਕ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ। ਇਸ ਮੌਕੇ ਸਾਬਕਾ ਸਰਪੰਚ ਰਾਜ ਗੁਰਵਿੰਦਰ ਸਿੰਘ ਘੁਮਾਣ, ਪ੍ਰਧਾਨ ਜਸਪਾਲ ਸਿੰਘ ਕੰਡੀਲਾ, ਜਨਰਲ ਸਕੱਤਰ ਸੂਬੇਦਾਰ ਬਾਵਾ ਸਿੰਘ, ਪ੍ਰਧਾਨ ਜਥੇਦਾਰ ਬਖਸ਼ੀਸ਼ ਸਿੰਘ, ਪ੍ਰਧਾਨ ਲੰਬੜਦਾਰ ਜਸਵੰਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਦਲਬੀਰ ਸਿੰਘ ਘੁਮਾਣ, ਜ਼ਿਲ੍ਹਾ ਸੈਕਟਰੀ ਮੱਖਣ ਸਿੰਘ ਬਾਠ, ਬਲਜਿੰਦਰ ਸਿੰਘ ਕੰਡੀਲਾ, ਪ੍ਰਗਟ ਸਿੰਘ ਮਠੌਲਾ, ਸਤਨਾਮ ਸਿੰਘ ਮਠੌਲਾ, ਕੁਲਦੀਪ ਸਿੰਘ, ਅਜਮੇਰ ਸਿੰਘ, ਪੰਥਜੀਤ ਸਿੰਘ, ਹਰਬੰਸ ਸਿੰਘ, ਕੁਲਵੰਤ ਸਿੰਘ ਲੰਬੜਦਾਰ, ਸੰਤੋਖ ਸਿੰਘ ਲੰਬੜਦਾਰ, ਹੀਰਾ ਸਿੰਘ, ਬੱਬੂ, ਸਰਪੰਚ ਕੰਡੀਲਾ, ਕੁਲਦੀਪ ਸਿੰਘ, ਜਗਤਾਰ ਸਿੰਘ, ਪਲਵਿੰਦਰ ਸਿੰਘ, ਗੁਰਦਿਆਲ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।