ਆਕਾਸ਼, ਗੁਰਦਾਸਪੁਰ : 30 ਕਿਸਾਨ ਜਥੇਬੰਦੀਆਂ ਦੀ ਕੱਲ ਹੋਈ ਮੀਟਿੰਗ ਦੇ ਫੈਸਲੇ ਲਾਗੁੂ ਕਰਦਿਆਂ ਗੁਰਦਾਸਪੁਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਵੀਰਵਾਰ ਨੂੰ 22ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਇਹ ਅਗਲੀ 4 ਨਵੰਬਰ ਦੀ ਸੂਬਾ ਮੀਟਿੰਗ ਤੱਕ ਜਾਰੀ ਰਹੇਗਾ ਅਤੇ ਅਗਲਾ ਪ੍ਰਰੋਗਰਾਮ ਦਿੱਤਾ ਜਾਵੇਗਾ। ਇਸ ਦਰਮਿਆਲ 27 ਅਕਤੁਬਰ ਨੂੰ ਦੇਸ਼ ਦੀਆਂ 250 ਜਥੇਬੰਦੀਆਂ ਦੀ ਮੀਟਿੰਗ ਦੇ ਫੈਸਲੇ ਵੀ ਲਾਗੂ ਕੀਤੇ ਜਾਣਗੇ। ਜੇ ਕੇਂਦਰ ਦੀ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਨਾ ਲਏ ਅਤੇ ਐੱਮਐੱਸਪੀ ਕਾਇਮ ਰੱਖਣ ਅਤੇ ਸਰਕਾਰ ਵੱਲੋਂ ਖਰੀਦਣ ਦੀ ਕਾਨੂੰਨੀ ਗਰੰਟੀ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਵੀ ਤਿੱਖੇ ਰੂਪ ਵਿਚ ਚਲੇਗਾ। ਕੱਲ੍ਹ ਕਾਂਗਰਸ ਦੀ ਸਰਕਾਰ ਨੇ ਸਾਰੀਆਂ ਪਾਰਟੀਆਂ ਦੀ ਹਮਾਇਤ ਨਾਲ ਜੋ 4 ਕਾਨੂੰਨ ਪਾਸ ਕੀਤੇ ਹਨ ਉਹ ਕਿਸਾਨ ਦੇ ਸੰਘਰਸ਼ ਦੀ ਅੰਸ਼ਕ ਜਿੱਤ ਹੈ ਅਤੇ ਹੁਣ ਇਨ੍ਹਾਂ ਕਾਨੂੰੂਨਾਂ ਤੇ ਗਵਰਨਰ ਅਤੇ ਰਾਸ਼ਟਰਪਤੀ ਨੂੰ ਇਨ੍ਹਾਂ ਕਾਨੂੰਨਾਂ ਉਪਰ ਦਸਤਖਤ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਸੰਚਾਲਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਬਲਬੀਰ ਸਿੰਘ ਕੱਤੋਵਾਲ, ਸਤਿਬੀਰ ਸਿੰਘ ਸੁਲਤਾਨੀ, ਚੰਨਣ ਸਿੰਘ ਦੌਰਾਂਗਲਾ, ਸਤਿਬੀਰ ਸਿੰਘ ਸੁਲਤਾਨੀ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਗੁਰਨਾਮ ਸਿੰਘ ਮਾਨ, ਜਗੀਰ ਸਿੰਘ ਸਲਾਚ, ਬਲਵਿੰਦਰ ਕੁਮਾਰ ਸਲਾਚ, ਕਪੁੂਰ ਸਿੰਘ ਘੁੰਮਣ, ਅਮਰਜੀਤ ਸਿੰਘ ਸੈਣੀ, ਐੱਸਪੀ ਸਿੰਘ, ਗੁਰਮੀਤ ਸਿੰਘ ਪਾਹੜਾ, ਲੇਖਕ ਆਗੂ ਮੱਖਣ ਸਿੰਘ ਕੁਹਾੜ, ਕੁਲਬੀਰ ਸਿੰਘ ਗੁਰਾਇਆ, ਗੁਰਦੀਪ ਸਿੰਘ ਆਗੂ ਆਦਿ ਨੇ ਸੰਬੋਧਨ ਕੀਤਾ। ਧਰਨੇ ਦੀ ਅਗਵਾਈ ਸੰਲਾਕ ਕਮੇਟੀ ਦੇ ਸਥਾਈ ਮੈਂਬਰਾਂ ਜਸਬੀਰ ਸਿੰਘ ਕੱਤੋਵਾਲ, ਮੱਖਣ ਸਿੰਘ ਕੁਹਾੜ, ਕਸ਼ਮੀਰ ਸਿੰਘ ਤੁਗਲਵਾਲ, ਬਲਬੀਰ ਸਿੰਘ, ਕਰਨੈਲ ਸਿੰਘ ਪੰਛੀ, ਤਰਲੋਕ ਸਿੰਘ ਬਹਿਰਾਮਪੁਰ, ਸੁਖਦੇਵ ਸਿੰਘ ਭਾਗੋਕਾਵਾ ਆਦਿ ਹਾਜ਼ਰ ਸਨ।