ਹਰਜਿੰਦਰ ਸਿੰਘ ਜੱਜ, ਕਾਹਨੂੰਵਾਨ
ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਓਹਨਾ ਦੇ ਸਾਥੀ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਜੀ ਦੀ ਸ਼ਹੀਦੀ ਨੂੰ 92 ਸਾਲ ਹੋ ਚੁੱਕੇ ਹਨ। ਪਰ ਓਹਨਾ ਵੱਲੋਂ ਦੇਸ਼ ਵਾਸੀਆਂ ਲਈ ਦੇਖੇ ਸੁਪਨਿਆਂ ਦਾ ਭਾਰਤ ਅੱਜ ਤੱਕ ਨਹੀਂ ਬਣ ਪਾਇਆ ਤੇ ਅੱਜ ਦੇਸ਼ ਦਾ ਕਿਸਾਨ ਮਜ਼ਦੂਰ ਪਹਿਲਾਂ ਤੋਂ ਵੀ ਬੁਰੀ ਹਾਲਤ ਵਿਚ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਦੇ ਪ੍ਰਧਾਨ ਜਸਬੀਰ ਸਿੰਘ ਗੁਰਾਇਆ,ਜਰਨਲ ਸਕੱਤਰ ਕੈਪਟਨ ਸਮਿੰਦਰ ਸਿੰਘ ਨੇ ਪ੍ਰਰੈਸ ਨਾਲ ਗੱਲ ਕਰਦੇ ਕੀਤਾ | ਉਨਾਂ੍ਹ ਦੱਸਿਆ ਕਿ ਸ਼ਹੀਦਾਂ ਦੇ ਪੈਗਾਮ ਅਤੇ ਉਨਾਂ੍ਹ ਦੀ ਸੋਚ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਜੱਥੇਬੰਦੀ ਵਲੋ ਪਿੰਡ ਝੰਡਾ ਲੁਬਾਣਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ। ਜਿੰਨਾ ਵਿਚ ਸ਼ਹੀਦਾਂ ਨੂੰ ਯਾਦ ਕਰਦੇ ਹੋਏ,ਉਨਾਂ੍ਹ ਦੇ ਸੁਪਨਿਆਂ ਦਾ <42L-Q“S>ਲੋਕ ਅਤੇ ਕੁਦਰਤ ਪੱਖੀ ਰਾਜ ਪ੍ਰਬੰਧ<42L-Q“S> ਸਥਾਪਤ ਕਰਨ ਦੇ ਅਹਿਦ ਕੀਤੇ ਗਏ। ਇਸ ਮੌਕੇ ਜਿਲ੍ਹਾ ਆਗੂ ਗੁਰਪ੍ਰਰੀਤ ਨਾਨੋਵਾਲ,ਜਰਨੈਲ ਸਿੰਘ ਲਾਧੂਪੁਰ,ਸਲਵਿੰਦਰ ਸਿੰਘ ਰਿਆੜ ,ਰਮੇਸ਼ ਚੰਦਰ ਸ਼ਰਮਾ ਨੇ ਕਿਹਾ ਕਿ ਆਮ ਭਾਰਤੀ ਲਈ ਅੱਜ ਅਤੇ 1947 ਤੋਂ ਪਹਿਲਾ ਦੀ ਸਿਆਸਤ ਵਿਚ ਕੁਝ ਨਹੀਂ ਬਦਲਿਆ,ਸੋ ਸਾਡਾ ਸਭ ਦਾ ਫਰਜ਼ ਬਣਦਾ ਕਿ ਸਾਡੇ ਸ਼ਹੀਦਾਂ ਤੋਂ ਸੇਧ ਲੈ ਕੇ ਉਨਾਂ੍ਹ ਵੱਲੋਂ ਬਾਲੀ ਸਮਝ ਦੀ ਮਸ਼ਾਲ ਨਾਲ ਸਮਾਜ ਦੇ ਰਾਹ ਦਿਸੇਰੇ ਬਣਿਆ ਜਾਵੇ ਅਤੇ ਕਾਰਪੋਰੇਟ, ਸਾਮਰਾਜਵਾਦ, ਨਸ਼ਾ, ਭਿ੍ਸ਼ਟਾਚਾਰ, ਊਚ-ਨੀਚ, ਸਮਾਜਿਕ ਅਤੇ ਆਰਥਿਕ ਅਸਮਾਨਤਾ, ਅਨਪੜ੍ਹਤਾ, ਗਰੀਬੀ , ਸਿਆਸਤਦਾਨਾਂ ਦੀਆ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ, ਅੌਰਤਾਂ ਤੇ ਅਤਿਆਚਾਰ ਅਤੇ ਹੋਰ ਸਮਾਜਿਕ ਕੁਰੀਤੀਆਂ ਖਿਲਾਫ ਡੱਟ ਕੇ ਖੜਿਆ ਜਾਵੇ। ਉਨ੍ਹਾ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਕਿਹਾ ਕਿ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ, ਡਾ. ਅੰਬੇਡਕਰ ਦੀ ਫੋਟੋ ਲਗਾ ਕੇ ਡਰਾਮਾ ਕੀਤਾ ਜਾ ਰਿਹਾ ਹੈ ਜਦਕਿ ਸਰਕਾਰ ਭੁਗਤ ਸਾਮਰਾਜੀ ਤਾਕਤਾਂ ਦੇ ਪੱਖ ਵਿਚ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ 29 ਮਾਰਚ ਨੂੰ ਜਥੇਬੰਦੀ ਵੱਲੋਂ ਲੋਕ ਹਿੱਤਾਂ ਵਿੱਚ ਲੜੇ ਗਏ ਵੱਖ ਵੱਖ ਸੰਘਰਸ਼ਾਂ ਦੌਰਾਨ ਜਾਨ ਦੀ ਕੁਰਬਾਨੀ ਦੇਣ ਵਾਲੇ ਸ਼ਹੀਦ ਅੰਗਰੇਜ ਸਿੰਘ ਸਮੇਤ ਸਭ ਸ਼ਹੀਦਾਂ ਦੀ ਯਾਦ ਵਿਚ ਜਿਲ੍ਹਾ ਪੱਧਰੀ ਵੱਡੇ ਤੇ ਮਿਸਾਲੀ ਇੱਕਠ ਕਰਕੇ ਯਾਦਗਾਰੀ ਪੋ੍ਗਰਾਮ ਕੀਤੇ ਜਾਣਗੇ ।