ਹਰਜਿੰਦਰ ਸਿੰਘ ਖਹਿਰਾ, ਫ਼ਤਹਿਗੜ੍ਹ ਚੂੜੀਆਂ

ਭਾਰਤ ਦੇ ਪ੫ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੇਸ਼ੱਕ ਸਵੱਛ ਭਾਰਤ ਅਭਿਆਨ ਨੂੰ ਘਰ-ਘਰ ਪਹੁੰਚਾਣ ਤੱਕ ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਖਰਚ ਕਰ ਦਿੱਤੇ ਇਥੋਂ ਤੱਕ ਕਿ ਹਰ ਸਰਕਾਰੀ ਮਹਿਕਮੇ ਨੂੰ ਭਾਰਤ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤੇ ਸਨ ਕਿ ਉਹ ਆਪਣੇ ਦਫਤਰਾਂ ਅਤੇ ਆਪਣਾ ਆਲਾ-ਦੁਆਲੇ ਨੂੰ ਸਾਫ ਸੁਥਰਾ ਰੱਖਣ ਪਰ ਸਰਕਾਰੀ ਅਦਾਰੇ ਵਾਲੇ ਲੋਕ ਪ੫ਧਾਨ ਮੰਤਰੀ ਦੀ ਚਲਾਈ ਸਵੱਛ ਭਾਰਤ ਮੁਹਿੰਮ ਨੂੰ ਟਿੱਚ ਜਾਣਦੇ ਨਜ਼ਰ ਆ ਰਹੇੇ ਹਨ। ਜਿਸ ਦੀ ਤਾਜਾ ਮਿਸਾਲ ਫ਼ਤਹਿਗੜ੍ਹ ਚੂੜੀਆਂ ਦੀ ਕੇਨਰਾ ਬੈਂਕ ਤੋਂ ਮਿਲਦੀ ਹੈ। ਕੇਨਰਾ ਬੈਂਕ ਦੇ ਮੁਲਾਜ਼ਮ ਆਪਣੀ ਬੈਂਕ ਦੀ ਸਫਾਈ ਕਰਕੇ ਆਪਣੇ ਹੀ ਸ਼ਟਰਾਂ ਦੇ ਸਾਹਮਣੇ ਸੜਕ ਦੇ ਕਿਨਾਰੇ ਢੇਰ ਲਗਾ ਦਿੰਦੇ ਹਨ ਜਿਸ ਵਿੱਚ ਦੁਪਹਿਰ ਦੇ ਖਾਣੇ ਦਾ ਵਧੀਆਂ ਘਟੀਆਂ ਰੋਟੀਆਂ ਅਤੇ ਹੋਰ ਖਾਣ ਪੀਣ ਦੀ ਰਹਿੰਦ ਖੂੰਦ ਹੁੰਦੀ ਹੈ ਜਿਥੇ ਅਵਾਰਾ ਕੁੱਤੇ ਖਾਣੇ ਦੀ ਰਹਿੰਦ ਖੂੰਦ ਨੂੰ ਖਾਣ ਲਈ ਸਾਰਾ ਦਿਨ ਬੈਂਕ ਦੇ ਸਾਹਮਣੇ ਲੱਗੇ ਢੇਰ ਵਿੱਚ ਮੁੰਹ ਮਾਰਦੇ ਰਹਿੰਦੇ ਹਨ। ਜਿਸ ਤੋਂ ਆਉਣ ਜਾਣ ਵਾਲੇ ਰਾਹਗੀਰ ਭੈਅ ਵਿੱਚ ਰਹਿੰਦੇ ਹਨ। ਬੇਸ਼ੱਕ ਇਸੇ ਅਜਨਾਲਾ ਰੋਡ ਤੇ ਕੇਨਰਾ ਦੇ ਆਸ-ਪਾਸ ਬਹੁਤ ਸਾਰੀਆਂ ਬੈਂਕਾਂ ਹਨ ਪਰ ਗੰਦਗੀ ਦਾ ਢੇਰ ਸਿਰਫ ਤੇ ਸਿਰਫ ਕੇਨਰਾ ਦੇ ਅੱਗੇ ਹੀ ਲੱਗਦਾ ਹੈ। ਸ਼ਾਇਦ ਇਹ ਸਰਕਾਰੀ ਕਰਮਚਾਰੀ ਭੁੱਲ ਚੱਕੇ ਹਨ ਕਿ ਸਰਕਾਰ ਵੱਲੋਂ ਆਪਣੀ ਡਿਊਟੀ ਦੇ ਨਾਲ-ਨਾਲ ਸਫਾਈ ਰੱਖਣੀ ਵੀ ਨੌਕਰੀ ਦਾ ਹਿੱਸਾ ਹੈ। ਕੇਨਰਾ ਬੈਂਕ ਦੇ ਨਾਲ ਲੱਗਦੀ ਮਾਰਕੀਟ ਵਿੱਚ ਬੈਂਕ ਦੇ ਅੱਗੇ ਲੱਗਦੇ ਗੰਦੇ ਕੂੜੇ ਦੀ ਬੜੀ ਚਰਚਾ ਅਕਸਰ ਹੀ ਹੁੰਦੀ ਹੈ ਪਰ ਬੈਂਕ ਮੁਲਾਜ਼ਮਾਂ ਵੱਲੋਂ ਇਸ ਕੂੜੇ ਦੇ ਢੇਰ ਨੂੰ ਹਟਾਉਣ ਲਈ ਅੱਜ ਤੱਕ ਕੋਈ ਚਾਰਾ ਨਹੀਂ ਕੀਤਾ ਗਿਆ।