ਕਰਤਾਰਪੁਰ ਲਾਂਘੇ ਵਿਖੇ ਵੈਕਸੀਨੇਸ਼ਨ ਰੂਮ ਦਾ ਕੀਤਾ ਦੌਰਾ

ਲੈਂਡ ਪੋਰਟ ਅਥਾਰਟੀ ਦੇ ਮੈਨੇਜਰ ਦਲਬੀਰ ਸਿੰਘ ਸਰਾਂ ਨਾਲ ਕੀਤੀ ਗੱਲਬਾਤ

ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਵੀਰਵਾਰ ਨੂੰ ਡੇਰਾ ਬਾਬਾ ਨਾਨਕ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਪੈਸੰਜਰ ਟਰਮੀਨਲ ਵਿਖੇ ਸਿਹਤ ਵਿਭਾਗ ਦੇ ਟੀਕਾਕਰਨ ਅਫਸਰ ਅਰਵਿੰਦ ਮਨਚੰਦਾਂ ਵੱਲੋਂ ਸ਼ਰਧਾਲੂਆਂ ਨੂੰ ਪਿਆਈਆਂ ਜਾਣ ਵਾਲੀਆਂ ਪੋਲੀਓ ਰੋਕੂ ਬੂੰਦਾਂ ਵਾਲੇ ਸਥਾਨ ਵੈਕਸੀਨੇਸ਼ਨ ਰੂਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਪਿਆਈਆਂ ਜਾਣ ਵਾਲੀਆਂ ਪੋਲੀਓ ਰੋਕੂ ਬੂੰਦਾਂ ਦੇ ਵੈਕਸੀਨੇਸ਼ਨ ਸਟੋਰ ਅਤੇ ਫਰੀਜ਼ਰ ਦਾ ਵੀ ਜਾਇਜ਼ਾ ਲਿਆ।

ਇਸ ਮੌਕੇ ਡਾ. ਅਰਵਿੰਦ ਮਨਚੰਦਾ ਨੇ ਦੱਸਿਆ ਕਿ ਪਾਕਿਸਤਾਨ ਪੋਲੀਓ ਮੁਕਤ ਨਾ ਹੋਣ ਕਾਰਨ ਹਰੇਕ ਸ਼ਰਧਾਲੂ ਨੂੰ ਜਾਣ ਤੋਂ ਪਹਿਲਾਂ ਸਿਹਤ ਕਰਮੀਆਂ ਵੱਲੋਂ ਪੋਲੀਓ ਰੋਕੂ ਡਰਾਪ ਪਿਆਏ ਜਾਂਦੇ ਹਨ ਤਾਂ ਜੋ ਪੋਲੀਓ ਦਾ ਵਾਇਰਸ ਭਾਰਤ 'ਚ ਦਾਖਲ ਨਾ ਹੋ ਸਕੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਟਰਮੀਨਲ ਤੋਂ ਰਵਾਨਾ ਹੋਏ 149 ਸ਼ਰਧਾਲੂਆਂ ਤੋਂ ਇਲਾਵਾ ਹੁਣ ਤਕ 47008 ਸ਼ਰਧਾਲੂਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ ਪੈਸੰਜਰ ਟਰਮੀਨਲ ਵਿਖੇ ਕੋਰੋਨਾ ਰੋਗ ਸਬੰਧੀ ਵੀ ਸਿਹਤ ਵਿਭਾਗ ਵੱਲੋਂ ਸ਼ਰਧਾਲੂਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਲੈਂਡ ਪੋਰਟ ਅਥਾਰਟੀ ਦੇ ਮੈਨੇਜਰ ਦਲਬੀਰ ਸਿੰਘ ਸਰਾਂ ਨਾਲ ਵੀ ਵੈਕਸੀਨੇਸ਼ਨ ਰੂਮ ਸਬੰਧੀ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਉਨ੍ਹਾਂ ਨਾਲ ਕੋਲਡ ਚੇਨ ਟੈਕਨੀਸ਼ੀਅਨ ਗੁਰਦੇਵ ਸਿੰਘ, ਸਤਨਾਮ ਸਿੰਘ ਹੈਲਥ ਵਰਕਰ, ਮਨਦੀਪ ਸਿੰਘ ਤੇ ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।