ਰਾਕੇਸ਼ ਜੀਵਨ ਚੱਕ, ਦੌਰਾਂਗਲਾ : ਬਲਾਕ ਦੌਰਾਂਗਲਾ ਅਧੀਨ ਆਉਂਦੇ ਪਿੰਡ ਸੰਘੋਰ ਚ ਸਰਪੰਚ ਦਲੀਪ ਚੰਦ ਵੱਲੋ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਮਸ਼ਾਨਘਾਟ ਵਿੱਚ ਲਾਕ ਇੱਟਾਂ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਸਮੇਂ ਸਰਪੰਚ ਦਲੀਪ ਚੰਦ ਸੰਘੋਰ ਵੱਲੋਂ ਦੱਸਿਆ ਗਿਆ ਕਿ ਪਿੰਡ ਸੰਘੋਰ ਦੇ ਸਮਸਾਨਘਾਟ ਵਿੱਚ ਜੰਗਲੀ ਘਾਹ ਬੂਟੀ ਬਹੁਤ ਜਿਆਦਾ ਉੱਗ ਗਈ ਸੀ, ਜਿਸ ਕਰਕੇ ਸਮਸ਼ਾਨਘਾਟ ਦੀ ਜਰੂਰਤ ਪੈਣ ਤੇ ਬਹੁਤ ਮੁਸ਼ਕਲਾਂ ਚੋ ਨਿਕਲਣਾਂ ਪੈਂਦਾ ਸੀ । ਪਿੰਡ ਵਾਸੀਆਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਟਰਲਾਕ ਇੱਟਾਂ ਲਗਾਉਣ ਦਾ ਕੰਮ ਨੇਪਰੇ ਚਾੜ੍ਹ ਦਿੱਤਾ ਗਿਆ ਹੈ।