ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ - ਸਿਵਲ ਸਰਜਨ ਡਾਕਟਰ ਕਿ੍ਸ਼ਨ ਚੰਦ ਗੁਰਦਾਸਪੁਰ ਦੀਆਂ ਹਦਾਇਤਾਂ ਤਹਿਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਐੱਸਐੱਮਓ ਡਾਕਟਰ ਲਖਵਿੰਦਰ ਸਿੰਘ ਅਠਵਾਲ ਦੀ ਨਿਗਰਾਨੀ ਹੇਠ ਤੰਬਾਕੂਨੋਸ਼ੀ ਦੇ ਨੋਡਲ ਅਫਸਰ ਡਾ ਅਮਰਿੰਦਰ ਸਿੰਘ ਕਲੇਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂ ਕੰਟਰੋਲ ਐਕਟ 2003 ਤਹਿਤ ਕਲਾਨੌਰ ਵਿਖੇ ਵੱਖ ਵੱਖ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ ਅਤੇ ਗੈਰ ਕਾਨੂੰਨੀ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ 35 ਚਲਾਨ ਕੱਟੇ ਅਤੇ ਉਨ੍ਹਾਂ ਤੋਂ ਜੁਰਮਾਨੇ ਵੀ ਵਸੂਲੇ ਗਏ। ਇਸ ਮੌਕੇ ਤੇ ਤੰਬਾਕੂਨੋਸ਼ੀ ਦੇ ਨੋਡਲ ਅਫਸਰ ਡਾ ਅਮਰਿੰਦਰ ਸਿੰਘ ਕਲੇਰ ਨੇ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੇ ਨਾਲ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥ ਰੱਖ ਕੇ ਨਹੀਂ ਵੇਚੇ ਜਾ ਸਕਦੇ । ਇਸ ਤੋਂ ਇਲਾਵਾ ਦੁਕਾਨਦਾਰ ਖੁੱਲ੍ਹੀ ਸਿਗਰਟ ਨਾ ਵੇਚਣ ਅਤੇ ਜੋ ਵੀ ਸਿਗਰਟ ਦੀ ਡੱਬੀ ਵੇਚਦਾ ਹੈ । ਉਸ ਉੱਤੇ ਕੈਂਸਰ ਵਾਲੀ ਫੋਟੋ ਯਕੀਨੀ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਵੇਚਣ ਵਾਲਿਆਂ ਨੂੰ 7 ਸਾਲ ਸਜਾ ਤੇ ਜੁਰਮਾਨਾ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਪਬਲਿਕ ਥਾਵਾਂ ਤੇ ਉਨ੍ਹਾਂ ਕਿਹਾ ਕਿ ਸਕੂਲ ਅਤੇ ਕਾਲਜਾਂ ਦੇ 200 ਕਾਲਜ ਦੇ ਘੇਰੇ ਵਿੱਚ ਕੋਈ ਦੁਕਾਨਦਾਰ ਤੰਬਾਕੂ ਯੁਕਤ ਪਦਾਰਥ ਨਹੀਂ ਵੇਚ ਸਕਦਾ । ਇਸ ਮੌਕੇ ਤੇ ਉਨ੍ਹਾਂ ਨਾਲਿ ਦਲਬਾਗ ਸਿੰਘ ਸੰਧੂ ਇੰਸਪੈਕਟਰ, ਗੁਰਮੇਜ ਸਿੰਘ, ਰਵਿੰਦਰਜੀਤ ਸਿੰਘ ਹਾਜ਼ਰ ਸਨ।