ਤਾਰਿਕ ਅਹਿਮਦ, ਕਾਦੀਆਂ

ਭਾਰਤ ਵਿਕਾਸ ਪ੍ਰਰੀਸ਼ਦ ਸ਼ਾਖਾ ਕਾਦੀਆਂ ਵਲੋਂ ਸਥਾਨਕ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੰਸਥਾ ਦੇ ਮੁਖੀ ਮੁਕੇਸ਼ ਵਰਮਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦੇਣ ਲਈ ਸੈਮੀਨਾਰ ਦੌਰਾਨ ਏਐੱਸਆਈ ਮਲਕੀਤ ਸਿੰਘ, ਥਾਣਾ ਕਾਦੀਆਂ ਦੇ ਇੰਚਾਰਜ ਸੁਖਰਾਜ ਸਿੰਘ ਪਹੁੰਚੇ। ਸਕੂਲ ਦੇ ਪਿੰ੍ਸੀਪਲ ਸਤੀਸ਼ ਗੁਪਤਾ ਵੱਲੋਂ ਉਨਾਂ੍ਹ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਇਸ ਮੌਕੇ ਏਐੱਸਆਈ ਮਲਕੀਤ ਸਿੰਘ ਨੇ ਵਿਦਿਆਰਥੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਪੇ੍ਰਿਤ ਕੀਤਾ। ਥਾਣਾ ਮੁਖੀ ਸੁਖਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ 'ਤੇ ਗਲਤ ਨੰਬਰ ਠੀਕ ਕਰਨ, ਬੁਲਟ ਮੋਟਰਸਾਈਕਲ 'ਤੇ ਪਟਾਕੇ ਨਾ ਚਲਾਉਣ, ਟਿ੍ਪਲ ਸਵਾਰੀ ਮੋਟਰਸਾਇਕਲ ਨਾ ਚਲਾਉਣ, ਵਾਹਨਾਂ 'ਚ ਸੀਟ ਬੈਲਟ ਨਾ ਲਗਾਉਣ, ਹੈਲਮੇਟ ਨਾ ਪਾਉਣ, ਲਾਲ ਬੱਤੀ ਪਾਰ ਨਾ ਕਰਨ ਅਤੇ 17 ਸਾਲ ਦੀ ਉਮਰ 'ਚ ਲਰਨਿੰਗ ਡਰਾਈਵਿੰਗ ਲਾਇਸੈਂਸ ਲੈਣ ਲਈ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ। ਉਨਾਂ੍ਹ ਕਿਹਾ ਕਿ ਜ਼ਿੰਦਗੀ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ, ਇਸ ਲਈ ਨਿਯਮਾਂ ਦੀ ਅਣਦੇਖੀ ਅਤੇ ਲਾਪਰਵਾਹੀ ਜੀਵਨ ਲਈ ਖਤਰਾ ਸਾਬਤ ਹੋ ਸਕਦੀ ਹੈ। ਭਾਰਤ ਵਿਕਾਸ ਪ੍ਰਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਮੁਕਾਬਲੇ ਦੇ ਇਸ ਯੁੱਗ ਵਿੱਚ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਲਈ ਖੁਦ ਨੂੰ ਤਿਆਰ ਕਰਨ ਲਈ ਪੇ੍ਰਿਤ ਕੀਤਾ। ਉਨਾਂ੍ਹ ਕਿਹਾ ਕਿ ਜੀਵਨ ਵਿੱਚ ਆਪਣੇ ਟੀਚੇ ਨੂੰ ਪ੍ਰਰਾਪਤ ਕਰਨ ਦਾ ਇੱਕੋ ਇੱਕ ਰਸਤਾ ਇਮਾਨਦਾਰੀ ਨਾਲ ਕੰਮ ਕਰਨਾ ਹੈ, ਇਸ ਲਈ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਚੰਗੇ ਮੁਕਾਮ ਤੱਕ ਪਹੁੰਚਣ ਦੇ ਯੋਗ ਬਣਾਓ। ਸਕੂਲ ਦੇ ਪਿੰ੍ਸੀਪਲ ਸਤੀਸ਼ ਗੁਪਤਾ ਵੱਲੋਂ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਸੈਮੀਨਾਰ ਦੇ ਅੰਤ ਵਿੱਚ ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਥਾਣਾ ਮੁਖੀ ਅਤੇ ਸੁਖਰਾਜ ਸਿੰਘ ਅਤੇ ਏਐੱਸਆਈ ਮਲਕੀਤ ਸਿੰਘ ਅਤੇ ਪਿੰ੍ਸੀਪਲ ਆਤਿਸ਼ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨਾਂ੍ਹ ਨਾਲ ਭਾਰਤ ਵਿਕਾਸ ਪ੍ਰਰੀਸ਼ਦ ਦੇ ਜਥੇਬੰਦਕ ਸਕੱਤਰ ਸੰਜੀਵ ਵਿਗ, ਨਸ਼ਾ ਵਿਰੋਧੀ ਜਾਗਰੂਕਤਾ ਦੇ ਸੂਬਾ ਕਨਵੀਨਰ ਅਸ਼ਵਨੀ ਵਰਮਾ, ਪਿੰ੍ਸੀਪਲ ਸਤੀਸ਼ ਗੁਪਤਾ ਮੰਗਾਰਾਮ ਦੀਪਕ ਸੈਣੀ ਆਦਿ ਹਾਜ਼ਰ ਸਨ।