ਪਵਨ ਤੇ੍ਹਨ, ਬਟਾਲਾ : ਐੱਸਐੱਸਪੀ ਬਟਾਲਾ ਦੇ ਹੁਕਮਾਂ 'ਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਲਈ ਐਕਸਾਈਜ਼ ਸੈੱਲ ਬਟਾਲਾ ਦੇ ਇੰਚਾਰਜ ਬਲਵਿੰਦਰ ਸਿੰਘ ਜਾਲਮ ਦੀ ਅਗਵਾਈ 'ਚ ਸਪੈਸ਼ਲ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਪਾਸੋਂ 17 ਬੋਤਲਾ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਕਤ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਕਲੋਨੀ ਪੁਲ ਹੰਸਲੀ ਡਰੇਨ ਵਿਖੇ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਇੰਡੀਗੋ ਕਾਰ ਨੰਬਰ ਪੀਬੀ-10-ਸੀਪੀ-5104 ਜਿਸ ਉਪਰ ਕਿਸਾਨੀ ਸੰਘਰਸ਼ ਦਾ ਝੰਡਾ ਲੱਗਾ ਹੋਇਆ ਸੀ, ਨੂੰ ਸ਼ੱਕ ਦੇ ਆਧਾਰ ਟੀਮ ਨੇ ਚੈਕਿੰਗ ਲਈ ਰੋਕਿਆ। ਉਕਤ ਗੱਡੀ ਨੂੰ ਵਰੁਣ ਕੁਮਾਰ ਉਰਫ ਨੋਨਾ ਪੁੱਤਰ ਰਵੀ ਕੁਮਾਰ ਵਾਸੀ ਮੀਆ ਮੁਹੱਲਾ ਬਟਾਲਾ ਚਲਾ ਰਿਹਾ ਸੀ ਅਤੇ ਨਾਲ ਅਮਿਤ ਕੁਮਾਰ ਪੁੱਤਰ ਮਹਿੰਦਰ ਪਾਲ ਮਹਿੰਦਾ ਨਾਈ ਵਾਸੀ ਓਹਰੀ ਚੌਂਕ ਬਟਾਲਾ ਸੀ। ਕਾਰ ਦੀ ਤਲਾਸ਼ੀ ਲੈਣ ਤੇ ਕਾਰ 'ਚੋਂ 17 ਬੋਤਲਾਂ ਠੇਕਾ ਮਾਰਕਾ ਕੈਸ਼ ਬਰਾਮਦ ਹੋਈ। ਇਨ੍ਹਾਂ ਉਕਤ ਦੋਵਾਂ ਮੁਲਜ਼ਮਾਂ ਤੇ ਪਹਿਲਾ ਵੀ ਨਾਜਾਇਜ਼ ਸ਼ਰਾਬ ਵੇਚਣ ਦੇ ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕੇ ਉਹ ਇਹ ਸ਼ਰਾਬ ਸ੍ਰੀ ਹਰਗੋਬਿੰਦਪੁਰ ਤੋਂ ਸਸਤੇ ਰੇਟ 'ਚ ਲਿਆ ਕੇ ਬਟਾਲਾ 'ਚ ਮਹਿੰਗੇ ਰੇਟ 'ਚ ਵੇਚਦੇ ਸਨ। ਏਐੱਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਣਾਂ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਬਟਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰ ਨੂੰ ਕਬਜੇ ਵਿਚ ਲੈ ਲਿਆ ਗਿਆ ਹੈ। ਇਸ ਮੌਕੇ ਟੀਮ 'ਚ ਇੰਚਾਰਜ ਬਲਵਿੰਦਰ ਸਿੰਘ ਜਾਲਮ, ਰਵਿੰਦਰ ਸਿੰਘ, ਏਐੱਸਆਈ ਅਮੈਨੂਅਲ, ਰਣਜੋਧ ਸਿੰਘ, ਸਰਕਲ ਇੰਚਾਰਜ ਸੁਖਰਾਜ ਗਿੱਲ, ਬਖਸ਼ੀਸ਼ ਸਿੰਘ, ਪਰਮਜੀਤ, ਬੂਟਾ ਸਿੰਘ ਹਾਜ਼ਰ ਸਨ।