ਪਵਨ ਤੇ੍ਹਨ, ਬਟਾਲਾ : ਬੁੱਧਵਾਰ ਦੇਰ ਰਾਤ ਥਾਣਾ ਸਦਰ ਪੁਲਿਸ ਨੇ ਆਬਕਾਰੀ ਵਿਭਾਗ ਦੇ ਸੰਯੁਕਤ ਅਪਰੇਸ਼ਨ ਦੌਰਾਨ 95 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਫੜੀ ਗਈ ਸ਼ਰਾਬ ਚੰਡੀਗੜ੍ਹ ਮਾਰਕਾ ਸੀ। 56 ਪੇਟੀਆਂ ਨਾਜਾਇਜ਼ ਸ਼ਰਾਬ ਫਰਾਰ ਮੁਲਜ਼ਮ ਗੁਰਕ੍ਰਿਪਾਲ ਸਿੰਘ ਦੇ ਘਰ ਬਣੇ ਅੰਡਰ ਗਰਾਊਂਡ ਤਹਿਖਾਨੇ 'ਚ ਬੰਕਰ ਤੋਂ ਬਰਾਮਦ ਕੀਤੀ ਗਈ। ਜਦੋਂ ਕਿ ਉਸ ਤੋਂ ਪਹਿਲਾ 39 ਪੇਟੀਆਂ ਸ਼ਰਾਬ ਕਾਰ ਚਾਲਕ ਮੁਲਜ਼ਮ ਦਰਸ਼ਨ ਸਿੰਘ ਦੀ ਕਰੇਟਾ ਕਾਰ ਦੀ ਚੈਕਿੰਗ ਦੌਰਾਨ ਬਰਾਮਦ ਹੋਈ। ਮੌਕੇ ਤੇ ਮੁਲਜ਼ਮ ਨੂੰ ਗਿ੍ਫਤਾਰ ਕਰ ਲਿਆ ਗਿਆ। ਉਸ ਦੀ ਨਿਸ਼ਾਨਦੇਹੀ ਤੇ ਪੁਲਿਸ ਅਤੇ ਆਬਕਾਰੀ ਟੀਮ ਨੇ ਮੁਲਜ਼ਮ ਅਜਮੇਰ ਸਿੰਘ ਦੇ ਘਰ 'ਚ ਬਣਾਏ ਗਏ ਤੈਅਖਾਨ 'ਚ ਬੰਕਰ ਤੋਂ 56 ਪੇਟੀਆਂ ਸ਼ਰਾਬ ਬਰਾਮਦ ਕੀਤੀ ਸੀ। ਪੁਲਿਸ ਨੇ ਇਸ ਕੇਸ 'ਚ ਦਰਸ਼ਨ ਸਿੰਘ, ਅਜਮੇਰ ਸਿੰਘ, ਗੁਰਕ੍ਰਿਪਾਲ ਸਿੰਘ ਦੇ ਖ਼ਿਲਾਫ਼ ਆਬਕਾਰੀ ਐਕਟ ਦਾ ਮਾਮਲਾ ਦਰਜ ਕਰ ਲਿਆ ਗਿਆ। ਵੀਰਵਾਰ ਨੂੰ ਪੁਲਿਸ ਲਾਈਨ 'ਚ ਰੱਖੀ ਪੈ੍ੱਸ ਕਾਨਫਰੰਸ ਦੌਰਾਨ ਐੱਸਪੀ(ਡੀ) ਤੇਜਬੀਰ ਸਿੰਘ ਹੁੰਡਲ, ਡੀਐੱਸਪੀ ਫ਼ਤਹਿਗੜ੍ਹ ਚੂੜੀਆਂ ਬਲਬੀਰ ਸਿੰਘ ਸੰਧੂ ਨੇ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਮੁਤਾਬਕ ਮੇਨ ਸਰਗਨਾ ਅਜਮੇਰ ਸਿੰਘ ਤੇ ਗੁਰਕ੍ਰਿਪਾਲ ਸਿੰਘ ਫਰਾਰ ਹੈ। ਉਨ੍ਹਾਂ ਦੇ ਕਬਜ਼ੇ ਤੋਂ ਕਰੇਟਾ ਕਾਰ, ਸਕਾਰਪਿਓ ਦੇ ਇਲਾਵਾ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਨਜਾਇਜ਼ ਸ਼ਰਾਬ ਤਸਕਰਾਂ ਦੇ ਤਾਰ ਚੰਡੀਗੜ੍ਹ ਨਾਲ ਜੁੜੇ ਹਨ।ਕੇਸ 'ਚ ਤਫਤੀਸ਼ ਜਾਰੀ ਹੈ ਅਤੇ ਮੁਲਜ਼ਮਾਂ ਦੀ ਜਲਦੀ ਗਿ੍ਫਤਾਰੀ ਦੀ ਗੱਲ ਦਾ ਪੁਲਿਸ ਨੇ ਦਾਅਵਾ ਕੀਤਾ ਹੈ।