ਹਰਜਿੰਦਰ ਜੱਜ, ਕਾਹਨੂੰਵਾਨ

ਐੱਸਐੱਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਤਹਿਤ ਥਾਣਾ ਭੈਣੀ ਮੀਆਂ ਖਾਂ ਦੇ ਇਲਾਕੇ ਵਿੱਚ ਥਾਣਾ ਮੁਖੀ ਇੰਸਪੈਕਟਰ ਹਰਪਾਲ ਸਿੰਘ ਦੀ ਨਿਗਰਾਨੀ ਹੇਠ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਸਰਚ ਅਪੇ੍ਸ਼ਨ ਕੀਤਾ ਗਿਆ। ਜਿਸ ਦੌਰਾਨ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਦੇ ਅੱਡਿਆਂ 'ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਲਾਹਣ ਫੜ ਕੇ ਉਸ ਨੂੰ ਤਰਪਾਲਾਂ ਸਮੇਤ ਨਸ਼ਟ ਕੀਤਾ ਗਿਆ। ਇਸ ਕੀਤੇ ਸਰਚ ਅਪੇ੍ਸ਼ਨ ਬਾਰੇ ਗੱਲਬਾਤ ਕਰਦੇ ਹੋਏ ਐਸਐਚਓ ਥਾਣਾ ਭੈਣੀ ਮੀਆਂ ਖਾਂ ਹਰਪਾਲ ਸਿੰਘ ਸੈਣੀ ਨੇ ਦੱਸਿਆ ਕਿ ਇਹ ਅਪਰੇਸ਼ਨ ਦੌਰਾਨ ਗੁਰਦੇਵ ਸਿੰਘ ਪੁੱਤਰ ਹੀਰਾ ਸਿੰਘ ਅਤੇ ਚਾਂਦੀ ਪੁੱਤਰ ਰੂਪ ਸਿੰਘ ਵਾਸੀ ਪਿੰਡ ਮੋਚਪੁਰ ਵਲੋਂ ਬਿਆਸ ਦਰਿਆ ਦੇ ਕੰਢੇ ਵਲ ਜ਼ਮੀਨ ਹੇਠਾਂ ਟੋਏ ਕੱਢ ਕੇ ਤਰਪਾਲਾਂ ਵਿਚ ਨਜਾਇਜ਼ ਸ਼ਰਾਬ ਕੱਢਣ ਲਈ ਦੇਸੀ ਲਾਹਣ ਤਿਆਰ ਕੀਤੀ ਹੋਈ ਹੈ ਉਸ ਨੂੰ ਉਨਾਂ੍ਹ ਦੀ ਪੁਲਿਸ ਟੀਮ ਨੇ ਬੜੀ ਮੁਸਤੈਦੀ ਨਾਲ ਲੱਭ ਕੇ 5 ਤਰਪਾਲਾਂ ਤੇ ਨਜਾਇਜ ਲਾਹਣ 10050 ਕਿਲੋਗ੍ਰਾਮ ਫੜ ਕੇ ਉਕਤ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।ਉਨਾਂ੍ਹ ਦੱਸਿਆ ਕਿ ਇਸੇ ਤਰਾਂ੍ਹ ਹੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵੀ ਨਸ਼ਾ ਐਕਟ ਤਹਿਤ ਦੋ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ । ਉਨਾਂ੍ਹ ਦੱਸਿਆ ਕਿ ਜਿਹੜੇ ਵਿਅਕਤੀ ਨਸ਼ਾ ਵੇਚਦੇ ਹਨ ਉਨਾਂ੍ਹ ਦੀ ਜਾਇਦਾਦ ਨੂੰ ਵੀ ਕੁਰਕ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ੍ਹ ਦੱਸਿਆ ਕਿ ਇਹ ਸਰਚ ਅਪੇ੍ਸ਼ਨ ਦੌਰਾਨ ਹੈ 10 ਵਿਅਕਤੀਆਂ ਨੂੰ ਥਾਣੇ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਹੈ। ਜਿਨਾਂ੍ਹ ਤੇ ਵੱਖ-ਵੱਖ ਨਸ਼ਿਆਂ ਪ੍ਰਤੀ ਕੇਸ ਦਰਜ ਹਨ ਅਤੇ ਇਨਾਂ੍ਹ ਦੀ ਹਿੱਸਟਰੀ ਸ਼ੀਟ ਤਿਆਰ ਕੀਤੀ ਗਈ ਹੈ। ਉਨਾਂ੍ਹ ਕਿਹਾ ਕਿ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਏਗਾ।