ਰਾਕੇਸ਼ ਜੀਵਨ ਚੱਕ, ਦੋਰਾਂਗਲਾ

ਉਪ ਮੰਡਲ ਦਫਤਰ ਦੋਰਾਂਗਲਾ ਵਿੱਖੇ ਕੰਮ ਕਰਦੇ ਮੀਟਰ ਰੀਡਰ ਸਾਥੀ ਭੁਪਿੰਦਰ ਸਿੰਘ ਨਾਲ ਹੋਈ ਮਾਰ ਕੁਟਾਈ ਖਿਲਾਫ਼ ਰੋਸ ਰੈਲੀ ਕੀਤੀ ਗਈ । ਇਸ ਰੋਸ ਰੈਲੀ ਸਮੇਂ ਮੁਲਾਜ਼ਮ ਆਗੂਆਂ ਵੱਲੋਂ ਦੱਸਿਆ ਕਿ 2 ਜੁਲਾਈ ਨੂੰ ਪਿੰਡ ਸੰਘੋਰ ਵਿੱਚ ਮੀਟਰ ਰੀਡਿੰਗ ਲੈ ਰਹੇ ਮੁਲਾਜ਼ਮ ਤੇ ਜਾਨਲੇਵਾ ਹਮਲਾ ਕਰਕੇ ਉਸ ਦੀ ਦਸਤਾਰ ਉਤਾਰ ਦਿੱਤੀ ਗਈ ਸੀ । ਜਿਸ ਕਾਰਨ ਅੱਜ ੲਪ ਮੰਡਰ ਦੋਰਾਂਗਲਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਰੋਸ਼ ਰੈਲੀ ਕੀਤੀ ਗਈ ਹੈ । ਇਸ ਸਮੇਂ ਟੀਐੱਸਯੂ ਪ੍ਰਧਾਨ ਹਰਜਿੰਦਰ ਸਿੰਘ,ਦਰਸ਼ਨ ਸਿੰਘ ਮੰਡਲ ਪ੍ਰਧਾਨ ,ਰਛਪਾਲ ਸਿੰਘ,ਹਰਕੀਰਤ ਸਿੰਘ, ਕਰਮਚਾਰੀ ਦਲ ਦੇ ਸਾਥੀ ਰਾਕੇਸ਼ ਕੁਮਾਰ,ਜੇਈ ਹਰਪ੍ਰਰੀਤ ਸਿੰਘ, ਏਟਕ ਫੈਡਰੇਸ਼ਨ ਦੇ ਸਾਥੀ ਪਿਆਰਾ ਸਿੰਘ, ਜਤਿੰਦਰਪਾਲ ਸਿੰਘ, ਮੰਡਲ ਪ੍ਰਧਾਨ ਸਾਥੀ ਸਾਹਿਬ ਸਿੰਘ,ਜੇ ਈ ਸਾਥੀ ਪ੍ਰਬੋਧ ਮੰਗੋਤਰਾ, ਸੁਰਜੀਤ ਸਿੰਘ, ਹਰਜੀਤ ਸਿੰਘ, ਹਰਦਿਆਲ ਸਿੰਘ ਅਤੇ ਏਆਰਏ ਗਗਨ ਕੁਮਾਰ ਵੱਲੋਂ ਕਿਹਾ ਕਿ ਜੇਕਰ ਪ੍ਰਸਾਸ਼ਨ ਵੱਲੋਂ ਉਕਤ ਵਿਅਕਤੀਆਂ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਮਿਤੀ 6 ਜੁਲਾਈ ਨੂੰ ਦਫਤਰ ਵਿੱਚ ਰੋਸ ਰੈਲੀ ਕੀਤੀ ਜਾਵੇਗੀ। ਜੇਕਰ ਫਿਰ ਵੀ ਇਨਸਾਫ ਨਹੀ ਮਿਲਿਆ ਤਾਂ ਮਜਬੂਰਨ ਮਿੱਤੀ 7/7/22 ਨੂੰ ਦਫਤਰ ਦਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪ੍ਰਸਾਸ਼ਨ ਅਤੇ ਮੈਨੇਜਮੈਂਟ ਦੀ ਹੋਵੇਗੀ।