ਰਣਬੀਰ ਆਕਾਸ਼, ਗੁਰਦਾਸਪੁਰ : ਸ਼ੁੱਕਰਵਾਰ ਦੇਰ ਸ਼ਾਮ ਗੁਰਦਾਸਪੁਰ ਬਟਾਲਾ ਮਾਰਗ ਸਥਿਤ ਪਿੰਡ ਬੱਬਰੀ ਵਿਖੇ ਸੇਵਾਮੁਕਤ ਸਿੱਖਿਆ ਅਫਸਰ ਦੇ ਚੋਰ ਘਰੋਂ 25 ਤੋਲੇ ਸੋਨਾ ਤੇ 50 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੈਕੇ ਰਫੂ ਚੱਕਰ ਹੋ ਗਏ। ਜਾਣਕਾਰੀ ਦਿੰਦਿਆਂ ਹੋਇਆ ਸੇਵਾਮੁਕਤ ਅਫਸਰ ਸੁਖਦੀਪ ਸਿੰਘ ਪਿੰਡ ਬੱਬਰੀ ਨੇ ਦੱਸਿਆ ਕਿ ਅੱਜ ਉਹ ਆਪਣੇ ਰਿਸ਼ਤੇਦਾਰਾਂ ਦੇ ਪ੍ਰਰੋਗਰਾਮ 'ਚ ਪਰਿਵਾਰ ਸਮੇਤ ਗਏ ਹੋਏ ਸੀ ਕਿ ਜਦੋਂ ਸ਼ਾਮ 5 ਵਜੇ ਦੇ ਕਰੀਬ ਘਰ ਪਰਤੇ ਤਾਂ ਵੇਖਿਆ ਕਿ ਉਨ੍ਹਾਂ ਦੇ ਘਰ ਦੇ ਕਮਰਿਆਂ 'ਚ ਸਾਮਾਨ ਖਿਲਰਿਆ ਹੋਇਆ ਸੀ। ਸੁਖਦੀਪ ਸਿੰਘ ਨੇ ਦੱਸਿਆ ਕਿ ਚੋਰ ਅਲਮਾਰੀਆਂ ਦੇ ਜਿੰਦਰੇ ਤੋੜ ਕੇ 25 ਤੋਲੇ ਸੋਨੇ ਦੇ ਗਹਿਣੇ, 50 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ। ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਨੇ ਉਸ ਨੂੰ ਦੱਸਿਆ ਕਿ 4 ਵਜੇ ਦੇ ਕਰੀਬ ਇੱਕ ਇੰਡੀਗੋ ਕਾਰ ਤੇ ਤਿੰਨ ਨੌਜਵਾਨਾਂ ਨੂੰ ਉਨ੍ਹਾਂ ਦੀ ਕੋਠੀ 'ਚੋਂ ਨਿਕਲਦਿਆਂ ਵੇਖਿਆ ਗਿਆ ਸੀ। ਥਾਣਾ ਸਦਰ ਦੇ ਐੱਸਐੱਚਓ ਮੱਖਣ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਐੱਸਐੱਚਓ ਮੱਖਣ ਸਿੰਘ ਨੇ ਕਿਹਾ ਕਿ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।