ਕੁਲਦੀਪ ਜਾਫਲਪੁਰ, ਕਾਹਨੂੰਵਾਨ : ਕਮਿਊਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖੇ ਹੈਪੇਟਾਈਟਸ-ਸੀ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਾਗਰੂਕਤਾ ਕੈਂਪ 'ਚ ਆਏ ਹੋਏ ਲੋਕਾਂ ਨੂੰ ਹੈਪੇਟਾਈਟਸ ਸੀ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਇਕ ਵਾਇਰਲ ਇਨਫੈਕਸ਼ਨ ਨਾਲ ਹੁੰਦਾ ਹੈ ਇਹ ਇਨਫੈਕਸ਼ਨ ਇਕ ਦੂਜੇ ਨੂੰ ਦੂਸ਼ਿਤ ਸੂਈਆਂ ਲਗਵਾਉਣ ਨਾਲ ਦੂਸ਼ਿਤ ਵਿਅਕਤੀ ਦੇ ਖ਼ੂਨ ਲੈਣ ਨਾਲ ਇਕ ਦੂਜੇ ਦਾ ਬਰਸ਼ ਜਾਂ ਰੇਜ਼ਰ ਵਰਤਣ ਨਾਲ ਜਾਂ ਲੰਮੇ ਸਮੇਂ ਤੱਕ ਡਾਇਲਸਿਸ ਕਰਵਾਉਣ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਸਿਹਤ ਕੇਂਦਰਾਂ ਤੇ ਸਰਕਾਰੀ ਹਸਪਤਾਲਾਂ ਵਿਚ ਹੈਪੇਟਾਈਟਸ ਸੀ ਦਾ ਇਲਾਜ ਸਰਕਾਰ ਵੱਲੋਂ ਮੁਫ਼ਤ ਹੁੰਦਾ ਹੈ। ਇਸ

ਮੌਕੇ ਰਛਪਾਲ ਸਿੰਘ ਸਹਾਇਕ ਮਲੇਰੀਆ ਅਫਸਰ , ਦਲੀਪ ਰਾਜ ਹੈਲਥ ਇੰਸਪੈਕਟਰ, ਡਾਕਟਰ

ਲਵਪ੍ਰਰੀਤ ਮੈਡੀਕਲ ਅਫਸਰ, ਆਰ ਬੀਐੱਸ ਕੇ ਗੁਰਪਾਲ ਸਿੰਘ, ਫਾਰਮਾਸਿਸਟ ਲਖਬੀਰ ਸਿੰਘ ਸਿਹਤ

ਕਰਮਚਾਰੀ ਜਗਤਾਰ ਸਿੰਘ ਮਲਕੀਤ ਸਿੰਘ ਅਤੇ ਰਾਜੂ ਆਦਿ ਹਾਜ਼ਰ ਸਨ।