ਆਕਾਸ਼, ਗੁਰਦਾਸਪੁਰ

ਸਿਵਲ ਸਰਜਨ ਡਾ. ਕਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾ ਮੁਤਾਬਕ ਜਿਲ੍ਹਾ ਨੋਡਲ ਅਫਸਰ ਕੌਮੀ ਤੰਬਾਕੂ ਰੋਕਥਾਮ ਪ੫ੋਗਰਾਮ ਡਾ. ਆਦਰਸ਼ਜੋਤ ਕੋਰ ਤੂਰ ਅਤੇ ਹੈਲਥ ਇੰਸਪੈਕਟਰ ਜੋਬਨਪ੫ੀਤ ਸਿੰਘ, ਸੱਖਦਿਆਲ, ਹਰਪ੫ੀਤ ਸਿੰਘ, ਅਰੁਣ ਯਾਦਵ, ਰਣਜੀਤ ਸਿੰਘ,ਹਰਪਾਲ ਸਿੰਘ ਰੂਪ ਲਾਲ ਦੀ ਟੀਮ ਨੇ ਸ਼ਹਿਰ ਵਿਚ ਬਸ ਸਟੈਡ, ਜਹਾਜ਼ ਚੋਕ, ਪੁਰਾਨਾ ਬੱਸ ਸਟੈਂਡ, ਅਤੇ ਕਾਹਨੰੂਵਾਨ ਚੋਕ, ਤੋ ਕੋਟਪਾ ਐਕਟ ਸਬੰਧੀ ਕਾਰਵਾਈ ਕੀਤੀ। ਜ਼ਿਲ੍ਹਾ ਨੋਡਲ ਅਫਸਰ ਕੌਮੀ ਤੰਬਾਕੂ ਰੋਕਥਾਮ ਪ੫ੋਗਰਾਮ ਡਾ. ਆਦਰਸ਼ਜੋਤ ਕੌਰ ਤੂਰ ਨੇ ਦੱਸਿਆ ਕਿ ਜਨਤਕ ਥਾਂਵਾ ਤੇ ਸਿਗਰਟ ਨੋਸ਼ੀ ਕਰਨਾ ਮਨਾਂ ਹੈ¢ ਸਿਗਰੇਟ ਦਾ ਧੂੰਆ ਆਲੇ ਦੁਆਲੇ ਵਿਅਕਤੀਆ ਨੂੰ ਵੀ ਉਨਾਂ ਹੀ ਨੁਕਸਾਨ ਕਰਦਾ ਹੈ ਜਿਨ੍ਹਾ ਕਿ ਸਿਗਰੇਟ ਪੀਣ ਵਾਲੇ ਨੂੰ ¢ਖਾਣ-ਪੀਣ ਵਾਲੀਆ ਜਨਤਕ ਥਾਵਾਂ ਤੇ ਇੱਥੇ ਤੰਬਾਕੂਨੋਸ਼ੀ ਕਰਨਾ ਮਨ੍ਹਾ ਹੈ ਸਬੰਧੀ ਬੋਰਡ ਲੱਗੇ ਹੋਣੇੇ ਜਰੂਰੀ ਹਨ¢ ਵਿਦਿਅਕ ਸੰਸਥਾਵਾਂ ਦੇ 100 ਗੱਜ ਦੇ ਘੇਰੇ ਵਿਚ ਤੰਬਾਕੂ ਉਤਪਾਦ ਵੇਚਣ ਅਤੇ ਸੇਵਣ ਤੇ ਰੋਕ ਹੈ¢ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਪਦਾਰਥ ਨਹੀ ਵੇਚੇ ਜਾ ਸਕਦੇ। ਇਸ ਮੌਕੇ ਤੰਬਾਕੂਨੋਸ਼ੀ ਕਰਨ ਵਾਲਿਆ ਨੂੰ ਤੰਬਾਕੂ ਤੋ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਤੰਬਾਕੂ ਪਦਾਰਥਾਂ ਦਾ ਸੇਵਣ ਛੱਡਣਾ ਚਾਹੂੰਦਾ ਹੈ ਤਾਂ ਇਸ ਸਬੰਧੀ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਬਣੇ ਤੰਬਾਕੂ ਛੁਡਾਊ ਕੇਂਦਰ ਵਿਚ ਜਾ ਸਕਦਾ ਹੈ¢ ਟੀਮ ਨੇ 29 ਵਿਅਕਤੀਆਂ ਨੂੰ ਜੁਰਮਾਨਾ ਕੀਤਾ।