ਆਕਾਸ਼, ਗੁਰਦਾਸਪੁਰ : ਸਮਾਜ ਸੇਵਾ ਦਲ ਵਲੋਂ ਗੁਰਮੀਤ ਸਿੰਘ ਪਾਹੜਾ ਲੈਬਰ ਸੈੱਲ ਦੇ ਪੰਜਾਬ ਪ੍ਰਧਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਜ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ(ਲਾਡੀ) ਨੇ ਕਿਹਾ ਕਿ ਹਲਕਾ ਵਿਧਾਇਕ ਤੇ ਮਿਲਕ ਪਲਾਂਟ ਚੇਅਰਮੈਨ ਬਲਜੀਤ ਸਿੰਘ ਪਾਹੜਾ ਨੇ ਹਲਕੇ ਵਿਚ ਬਹੁਤ ਸੁਧਾਰ ਕੀਤਾ ਤੇ ਗੁਰਦਾਸਪੁਰ ਨੂੰ ਤਰੱਕੀ ਦੇ ਰਾਹ ਵੱਲ ਪਾਇਆ। ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਨਾਲ ਹਲਕੇ ਦਾ ਵਿਕਾਸ ਹੋ ਰਿਹਾ ਹੈ ਉਨ੍ਹਾਂ ਨੂੰ ਉਮੀਦ ਹੈ ਕਿ ਬਹੁਤ ਜਲਦੀ ਗੁਰਦਾਸਪੁਰ ਵੀ ਸਮਾਰਟ ਸਿਟੀ ਬਣਕੇ ਬਾਕੀ ਸੂਬਿਆਂ ਲਈ ਮਿਸਾਲ ਬਣੇਗਾ। ਇਸ ਮੌਕੇ ਐਨਆਰਆਈ ਸੈੱਲ ਦੇ ਜ਼ਿਲ੍ਹਾ ਉਪ ਪ੍ਰਧਾਨ ਗੁਰਦੇਵ ਸਿੰਘ ਸ਼ਾਹੀ ਨੇ ਕਿਹਾ ਕਿ ਹਲਕੇ 'ਚ ਖੇਡਾਂ ਨੂੰ ਅੱਗੇ ਵਧਾ ਕੇ ਨਸ਼ੇ ਨੂੰ ਖ਼ਤਮ ਕਰਨ ਬਹੁਤ ਵਧੀਆ ਪਹਿਲ ਹਲਕਾ ਵਿਧਾਇਕ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦਲ ਵਲੋਂ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਲੈਬਰ ਸੈੱਲ ਪੰਜਾਬ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਪ੍ਰਕਾਸ਼ ਚੰਦ, ਯੂਧਵੀਰ ਸਿੰਘ,ਜੋਗਿੰਦਰਪਾਲ (ਲਾਡੀ),ਗੁਰਦੇਵ ਸਿੰਘ ਸਾਹੀ, ਪਲਵਿੰਦਰ ਸਿੰਘ ਬੈਂਸ,ਕਮਲਜੀਤ ਸਿੰਘ, ਸੁੱਖ ਬਥਵਾਲਾ, ਸਨੀ ਆਜ਼ਾਦ ਸ਼ਕਤੀ ਦੁਰਗਾਦਲ,ਬਾਬਾ ਸੰਜੀਵ ਮੱਟੂ, ਸਿਟੀ ਪ੍ਰਧਾਨ ਬਾਬਾ ਸੰਜੀਵ ਕੁਮਾਰ , ਬਲਵਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ।