ਕੁਲਦੀਪ ਜਾਫਲਪੁਰ, ਕਾਹਨੂੰਵਾਨ: ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਠੀਕਰੀਵਾਲ ਦਾ ਇੱਕ ਨੌਜਵਾਨ ਦੁਬਈ ਵਿੱਚ ਰੋਜ਼ੀ ਰੋਟੀ ਖਾਤਰ ਗਿਆ ਸੀ। ਜਿੱਥੇ ਉਹ ਇੱਕ ਹਾਦਸੇ ਤੋਂ ਉਪਰੰਤ ਉਪਰੰਤ ਸਰੀਰਕ ਤੌਰ 'ਤੇ ਨਕਾਰਾ ਹੋਣ ਤੋਂ ਇਲਾਵਾ ਇੱਕ ਗੁੰਮਨਾਮ ਜ਼ਿੰਦਗੀ ਜਿਊ ਰਿਹਾ ਸੀ ਪਰ ਸੋਸ਼ਲ ਮੀਡੀਆ 'ਤੇ ਉਸ ਦੀ ਖ਼ਬਰ ਮਿਲਣ ਤੋਂ ਬਾਅਦ ਪੰਜਾਬੀ ਜਾਗਰਣ ਵੱਲੋਂ ਖਬਰ ਪ੍ਰਕਾਸ਼ਤ ਕਰਨ ਪਿੱਛੋਂ ਉਨ੍ਹਾਂ ਦੇ ਮਾਪਿਆਂ ਅਤੇ ਦੁਬਈ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਗੁਰਦੀਪ ਸਿੰਘ ਨੂੰ ਆਪਣੇ ਕੋਲ ਰੱਖਿਆ ਜਿੱਥੇ ਉਸ ਦੀ ਸਿਹਤਯਾਬੀ ਲਈ ਵੱਡੇ ਯਤਨ ਕੀਤੇ ਉੱਥੇ ਹੀ ਉਸਦੇ ਪੰਜਾਬ ਉਸ ਦੇ ਮਾਪਿਆਂ ਕੋਲ ਭੇਜਣ ਦਾ ਵੀ ਉਦਮ ਉਪਰਾਲਾ ਕੀਤਾ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਅੱਜ ਗੁਰਦੀਪ ਸਿੰਘ ਦੇ ਚਾਚੇ ਮੰਗਲ ਸਿੰਘ ਅਤੇ ਮਾਤਾ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਬੁੱਧਵਾਰ ਨੂੰ ਇਹ ਖ਼ਬਰ ਮਿਲ ਗਈ ਸੀ ਕਿ ਗੁਰਦੀਪ ਸਿੰਘ ਅਤੇ ਉਸ ਦੇ ਸਾਥੀ ਵੀਰਵਾਰ ਸ਼ਾਮ ਤੱਕ ਅਸਰ ਏਅਰਪੋਰਟ 'ਤੇ ਪਹੁੰਚ ਜਾਣਗੇ। ਅੱਜ ਜਦੋਂ ਉਨ੍ਹਾਂ ਦੇ ਘਰ ਜਾ ਕੇ ਦੇਖਿਆ ਤਾਂ ਉਥੇ ਪਰਿਵਾਰਕ ਮੈਂਬਰ ਬਹੁਤ ਖ਼ੁਸ਼ ਸਨ।

ਇਸ ਤੋਂ ਇਲਾਵਾ ਸਰਪੰਚ ਦਵਿੰਦਰ ਸਿੰਘ ਸ਼ੇਰ ਅਤੇ ਹੋਰ ਰਿਸ਼ਤੇਦਾਰ ਵੀ ਹਾਜ਼ਰ ਸਨ। ਇਸ ਮੌਕੇ ਦੇਰ ਸ਼ਾਮ ਤੱਕ ਗੁਰਦੀਪ ਸਿੰਘ ਦੇ ਘਰ ਆਉਣ ਦੀ ਉਡੀਕ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਸ਼ੇਰ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਵਾਪਸੀ ਲਈ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਯਤਨ ਸ਼ਲਾਘਾਯੋਗ ਹਨ।

ਇਸ ਤੋ ਇਸ ਤੋਂ ਇਲਾਵਾ ਉਨ੍ਹਾਂ ਦੇ ਪਿੰਡ ਦੇ ਨੌਜਵਾਨਾਂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਟਰਾਂਸਪੋਰਟਰ ਜੋਗਿੰਦਰ ਨੇ ਵੀ ਉਸ ਨੂੰ ਘਰ ਭੇਜਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਗੁਰਦੀਪ ਸਿੰਘ ਦੀ ਘਰ ਵਾਪਸੀ ਲਈ ਜੋਗਿੰਦਰ ਸਿੰਘ ਸਲਾਰੀਆ ਅਤੇ ਕੇਂਦਰ ਦੀ ਕੁਝ ਲੀਡਰਸ਼ਿਪ ਦਾ ਵੀ ਅਹਿਮ ਯੋਗਦਾਨ ਹੈ।

Posted By: Jagjit Singh