ਜੇਐੱਨਐੱਨ, ਗੁਰਦਸਾਪੁਰ : ਬਰਫ਼ ਨਾਲ ਭਰੀ ਪਹਾੜੀਆਂ 'ਤੇ ਦੇਸ਼ ਦੀ ਸੁਰੱਖਿਆ ਕਰਨਾ ਹਮੇਸ਼ਾ ਇਕ ਚੁਣੌਤੀ ਰਿਹਾ ਹੈ। ਬਰਫ਼ੀਲੇ ਤੁਫ਼ਾਨ ਤੇ ਪਹਾੜਾਂ ਦੇ ਟੁੱਟਣ ਤੋਂ ਹੁਣ ਤਕ ਫ਼ੌਜ ਦੇ ਕਈ ਜਵਾਨ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ। ਅਜਿਹਾ ਹੀ ਇਕ ਹਾਦਸਾ ਕੁਪਵਾੜਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਹੋਇਆ, ਜਿਸ 'ਚ 4 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਜਵਾਨਾਂ 'ਚੋਂ ਇਕ ਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਿੱਧਪੁਰ ਨਵਾਂ ਪਿੰਡ ਦਾ ਸਿਪਾਹੀ ਰੰਜੀਤ ਸਿੰਘ ਸਲਾਰਿਆ (26) ਹੈ, ਜੋ 45 Rashtriye Rifels 'ਚ ਤਾਇਨਾਤ ਸੀ। ਸਿਪਾਹੀ ਰੰਜੀਤ ਸਲਾਰਿਆ ਦੀ 2019 'ਚ 26 ਜਨਵਰੀ ਨੂੰ ਵਿਆਹ ਹੋਇਆ ਸੀ ਤੇ ਦਸੰਬਰ 2019 ਨੂੰ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ, ਜਿਸ ਦਾ ਨਾਂ ਪਰੀ ਰੱਖਿਆ ਗਿਆ ਹੈ ਪਰ ਉਹ ਆਪਣੀ ਬੱਚੀ ਨੂੰ ਦੇਖ ਨਹੀਂ ਪਾਏ ਤੇ ਵਤਨ ਨੂੰ ਸ਼ਹੀਦ ਹੋ ਗਏ।

ਪਰਿਵਾਰ ਦਾ ਇਕਲੌਤਾ ਸਹਾਰਾ ਸੀ ਰੰਜੀਤ ਸਿੰਘ

ਅੱਜ ਉਨ੍ਹਾਂ ਦੀ ਤਿਰੰਗੇ 'ਚ ਲਿਪਟੀ ਦੇਹ ਪਿੰਡ ਸਿੱਧਪੁਰ ਨਵਾਂ ਪਿੰਡ ਪਹੁੰਚਣ ਦੀ ਸੰਭਾਵਨਾ ਹੈ, ਜਿੱਥੇ ਪੂਰੇ ਸੈਨਿਕ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਆਈ ਹੈ। ਨਮ ਅੱਖਾਂ ਨਾਲ ਸ਼ਹੀਦ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਸਾਨੂੰ ਮੰਗਲਵਾਰ ਨੂੰ ਇਸ ਬਾਰੇ ਪਤਾ ਲੱਗਿਆ ਕਿ ਰੰਜੀਤ ਬਰਫ਼ 'ਚ ਦੱਬਣ ਨਾਲ ਸ਼ਹੀਦ ਹੋ ਗਏ ਹਨ। ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਦੂਜਾ ਬੇਟਾ ਦਿਮਾਗ ਤੋਂ ਕਮਜ਼ੋਰ ਹੈ ਤੇ ਰੰਜੀਵ ਪਰਿਵਾਰ ਦਾ ਇਕਲੌਤਾ ਸਹਾਰਾ ਸੀ।

Posted By: Amita Verma