ਦਵਿੰਦਰ ਸਿੰਘ ਠਾਕੁਰ ਨੂੰ ਪ੍ਰਧਾਨ, ਪੰਕਜ ਠਾਕੁਰ ਨੂੰ ਉਪ ਪ੍ਰਧਾਨ, ਅਨਿਲ ਸਲਾਰੀਆਂ ਨੂੰ ਜਨਰਲ ਸਕੱਤਰ ਥਾਪਿਆ

ਪੱਤਰ ਪ੍ਰਰੇਰਕ, ਕਾਹਨੂੰਵਾਨ : ਸਥਾਨਕ ਕਸਬੇ 'ਚ ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਵਿਸ਼ੇਸ਼ ਬੈਠਕ ਮਹਾਰਾਣਾ ਪ੍ਰਤਾਪ ਪਾਰਕ 'ਚ ਸੂਬਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਸੋਨੀ ਦੀ ਪ੍ਰਧਾਨਗੀ 'ਚ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਦੇ ਆਗੂ ਨੇ ਦੱਸਿਆ ਕਿ ਮੀਟਿੰਗ 'ਚ ਹਲਕੇ ਦੀਆਂ ਕੁਝ ਮੰਗਾਂ ਮਸਲਿਆਂ 'ਤੇ ਵਿਚਾਰ ਕਰਨ ਤੋਂ ਇਲਾਵਾ ਮੰਡਲ ਪੱਧਰ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਚੁਣੀ ਗਈ ਕਮੇਟੀ 'ਚ ਸਹਿਲ ਠਾਕੁਰ ਨੂੰ ਪ੍ਰਧਾਨ, ਪੰਕਜ ਠਾਕੁਰ ਨੂੰ ਸਕੱਤਰ ਅਤੇ ਅਮਿਤ ਗੋਤਰਾ, ਦਵਿੰਦਰ ਠਾਕੁਰ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਬਲਾਕ ਕਮੇਟੀ ਦੀ ਚੋਣ ਦੌਰਾਨ ਦਵਿੰਦਰ ਸਿੰਘ ਠਾਕੁਰ ਨੂੰ ਪ੍ਰਧਾਨ, ਪੰਕਜ ਠਾਕੁਰ ਨੂੰ ਉਪ ਪ੍ਰਧਾਨ, ਅਨਿਲ ਸਲਾਰੀਆਂ ਨੂੰ ਜਨਰਲ ਸਕੱਤਰ, ਜਤਿਨ ਠਾਕੁਰ ਨੂੰ ਮੀਤ ਪ੍ਰਧਾਨ ਤੋਂ ਇਲਾਵਾ ਨਵ ਸਿੰਘ, ਵਿਸਾ ਸਰਮਾ, ਵਿਸਾਲ ਕੋਟਲੀ ਆਦਿ ਨੂੰ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਹਰਪ੍ਰਰੀਤ ਸਿੰਘ ਖਜ਼ਾਨਚੀ, ਸੰਦੀਪ ਠਾਕੁਰ ਉਪ ਪ੍ਰਧਾਨ, ਬਲਾਕ ਪੱਧਰ ਦੇ ਮੰਡਲ ਅਹੁਦੇਦਾਰਾਂ 'ਚ ਅਮਿਤ ਗੋਤਰਾ ਪ੍ਰਧਾਨ, ਪੰਕਜ ਠਾਕੁਰ ਮੀਤ ਪ੍ਰਧਾਨ, ਅਨਿਲ ਸਲਾਰੀਆ ਜਨਰਲ ਸਕੱਤਰ, ਜਤਿਨ ਠਾਕਰ ਵਾਈਸ ਪ੍ਰਧਾਨ, ਨਵ ਸਿੰਘ ਤੇ ਵਿਸ਼ਾਲ ਸ਼ਰਮਾ ਸਕੱਤਰ, ਵਿਸ਼ਾਲ ਕੋਟਲੀ ਵੀ ਹਾਜ਼ਰ ਹੋਏ। ਇਸ ਦੌਰਾਨ ਚੋਣ ਕਮੇਟੀ ਵਿੱਚ ਮੁੱਖ ਤੌਰ 'ਤੇ ਸ਼ਿਵ ਸੈਨਾ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਸੋਨੀ, ਸਰਪੰਚ ਠਾਕੁਰ ਆਫਤਾਬ ਸਿੰਘ, ਅਨਿਲ, ਹਰਪ੍ਰਰੀਤ ਸਿੰਘ, ਦੀਪਕ, ਦਵਿੰਦਰ ਆਦਿ ਸ਼ਮਾਲ ਸਨ।