ਜੇਐਨਐਨ, ਕਾਹਨੂੰਵਾਨ : ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਵਿਚ ਲੋਹਡ਼ੀ ਦੀ ਰਾਤ ਘਰ ਵਿਚ ਵਡ਼੍ਹ ਕੇ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਪਰਿਵਾਰ ਨੂੰ ਬੰਦੀ ਬਣਾ ਲਿਆ ਅਤੇ ਸਵਿਫਟ ਕਾਰ, ਸਕੂਟੀ, 75 ਹਜ਼ਾਰ ਨਕਦੀ ਤੇ 2 ਲੱਖ ਦੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਉਨ੍ਹਾਂ ਨੇ ਪਰਿਵਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ। ਲੁਟੇਰੇ ਜਾਂਦੇ ਜਾਂਦੇ ਘਰ ਦੇ ਕਮਰੇ ਦੇ ਬਾਹਰ ਕੁੰਡੀ ਲਾ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰਾਂ ਨੇ ਕੰਟਰੋਲ ਰੂਮ ਵਿਚ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਬਾਅਦ ਵਿਚ ਥਾਣਾ ਭੈਣੀ ਮੀਆਂ ਖਾਂ ਦੇ ਐਸਐਚਓ ਸੁਦੇਸ਼ ਕੁਮਾਰ ਪੁਲਿਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਘਰ ਵਿਚ ਥੋਡ਼੍ਹੀ ਦੂਰ ਤੋਂ ਸਕੂਟੀ ਤਾਂ ਪੁਲਿਸ ਨੇ ਬਰਾਮਦ ਕਰ ਲਈ ਹੈ।

ਵੀਰਵਾਰ ਸਵੇਰੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਵੀ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ। ਫਿਲਹਾਲ ਘਰ ਦੇ ਮਾਲਕ ਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਜਾਣ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਉਨ੍ਹਾਂ ਨੇ ਡੌਗ ਸੁਕਾਇਅਡ ਤੋਂ ਵੀ ਕਾਰਵਾਈ ਕਰਾਈ ਹੈ।

Posted By: Tejinder Thind