v> ਆਕਾਸ਼, ਗੁਰਦਾਸਪੁਰ : ਡਿਪਟੀ ਕਮਿਸ਼ਨ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਬੇਸਹਾਰਾ ਤੇ ਉਹ ਬੱਚੇ ਜਿਨ੍ਹਾਂ ਦੇ ਮਾਂ-ਬਾਪ ਹਸਪਤਾਲ ਵਿਚ ਦਾਖਲ ਹਨ, ਦੀ ਸੁਰੱਖਿਆ ਤੇ ਸੰਭਾਲ ਲਈ ਜ਼ਿਲ੍ਹੇ ਵਿਚ ਬਾਲ ਭਲਾਈ ਕਮੇਟੀ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਚਾਈਲਡ ਕੇਅਰ ਇੰਸਟੀਚਿਊਟ ਦਾ ਗਠਨ ਕੀਤਾ ਗਿਆ ਹੈ।

ਲਾਕਡਾਊਨ ਦੌਰਾਨ ਬੱਚਿਆਂ ਨਾਲ ਸਬੰਧਤ ਸਹਾਇਤਾ ਲਈ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਮਰਜੀਤ ਸਿੰਘ ਭੁੱਲਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਦੇ ਮੋਬਾਈਲ ਨੰਬਰ 99156-90009 ਨੇਹਾ ਨਈਅਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਮੋਬਾਈਲ ਨੰਬਰ 98885-01950, ਭਜਨ ਦਾਸ ਚੇਅਰਮੈਨ ਬਾਲ ਭਲਾਈ ਕਮੇਟੀ ਗੁਰਦਾਸਪੁਰ ਦੇ ਮੋਬਾਈਲ ਨੰਬਰ 94647-54589 ਤੇ ਮਿਸ ਸੰਦੀਪ ਕੌਰ ਸੁਪਰਡੈਂਟ ਚਿਲਡਰਨ ਹੋਮ ਗੁਰਦਾਸਪੁਰ ਦੇ ਮੋਬਾਈਲ ਨੰਬਰ 62801-12699 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Posted By: Seema Anand