ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ : ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡੇਰਾ ਬਾਬਾ ਨਾਨਕ ਦੇ ਬਾਬਾ ਸ਼੍ਰੀ ਚੰਦ ਜੀ ਆਡੀਟੋਰੀਅਮ ਹਾਲ ਵਿਖੇ 'ਨਵੀਆਂ ਪੈੜਾਂ' ਪੋ੍ਗਰਾਮ ਦਾ ਅਯੋਜਿਤ ਕੀਤਾ ਗਿਆ। ਸਮਾਗਮ ਵਿੱਚ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਿਨੋਦ ਮੱਤਰੀ, ਗੁਰਚਰਨ ਸਿੰਘ ਬਾਰੀਆ, ਨਿਰਮਲ ਸਿੰਘ ਹਰੂਵਾਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸਤਬੀਰ ਸਿੰਘ ਬਿਟੂ ਸਾਬਕਾ ਸਰਪੰਚ, ਸੁੱਚਾ ਸਿੰਘ ਸੈਕਟਰੀ, ਕਰਮਜੀਤ ਸਿੰਘ ਸਾਬੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਭਿਆਚਾਰਕ ਪੋ੍ਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੀਆਂ ਬੱਚੀਆਂ ਵੱਲੋਂ ਇਕ ਵਿਸ਼ੇਸ਼ ਆਈਟਮ ਪੇਸ਼ ਕੀਤੀ ਗਈ ਜਿਸ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪ੍ਰਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਵੀ ਕਿਸੇ ਪੱਖੋਂ ਘੱਟ ਨਹੀਂ ਹਨ।

ਇਸ ਮੌਕੇ ਬਾਬਾ ਸ਼੍ਰੀ ਚੰਦ ਜੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐੱਨਆਰਆਈ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਲੋੜਵੰਦ ਬੱਚਿਆਂ ਦੀ ਆਰਥਿਕ ਸਹਾਇਤਾ ਵਾਸਤੇ ਸ਼ੁਰੂ ਕੀਤੀ ਵਜ਼ੀਫ਼ਾ ਸਕੀਮ ਤਹਿਤ ਅੱਜ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੂੰ ਇਕ-ਇਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ।

ਇੱਥੇ ਜ਼ਿਕਰਯੋਗ ਹੈ ਕਿ ਬਾਬਾ ਰਜਿੰਦਰ ਸਿੰਘ ਬੇਦੀ ਵਿਦੇਸ਼ ਵਿਚ ਹੋਣ ਕਾਰਨ ਉਨਾਂ੍ਹ ਵੱਲੋਂ ਨਾਮਜ਼ਦ ਕੀਤੀ। ਕਮੇਟੀ ਦੇ ਆਗੂਆਂ ਜਿੰਨਾਂ ਵਿਚ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਵਿਨੋਦ ਮੱਤਰੀ, ਗੁਰਚਰਨ ਸਿੰਘ ਬਾਰੀਆ, ਨਿਰਮਲ ਸਿੰਘ ਹਰੂਵਾਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸਤਬੀਰ ਸਿੰਘ ਬਿਟੂ ਸਾਬਕਾ ਸਰਪੰਚ, ਕਰਮਜੀਤ ਸਿੰਘ ਸਾਬੀ ਅਤੇ ਸਕੂਲ ਦੀ ਪਿੰ੍ਸੀਪਲ ਮੈਡਮ ਰੁਪਿੰਦਰਜੀਤ ਧਾਲੀਵਾਲ ਵੱਲੋਂ ਇਨਾਂ੍ਹ ਬੱਚੀਆਂ ਨੂੰ ਰਾਸ਼ੀ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਟਰੱਸਟ ਦੇ ਚੇਅਰਮੈਨ ਤੇ ਐੱਨਆਰਆਈ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਸਮਾਜ ਭਲਾਈ ਲਈ ਕਈ ਕਾਰਜ ਆਰੰਭੇ ਹੋਏ ਹਨ ਜਿਹੜੇ ਉਨਾਂ੍ਹ ਦੇ ਵਿਦੇਸ਼ 'ਚ ਹੋਣ ਦੇ ਬਾਵਜੂਦ ਲਗਾਤਾਰ ਚਲਦੇ ਰਹਿੰਦੇ ਹਨ।

ਇਸ ਮੌਕੇ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫਸਰ ਵਿਨੋਦ ਮੰਤਰੀ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਨੂੰ ਖੂਬ ਮਿਹਨਤ ਕਰਕੇ ਜੀਵਨ ਵਿਚ ਅੱਗੇ ਵੱਧਣ ਲਈ ਪੇ੍ਰਿਆ ਅਤੇ ਸਕੂਲ ਦੀ ਪਿੰ੍ਸੀਪਲ ਰੁਪਿੰਦਰਜੀਤ ਧਾਰੀਵਾਲ ਵੱਲੋਂ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਕੂਲ ਦੀ ਪਿੰ੍ਸੀਪਲ ਰੁਪਿੰਦਰਜੀਤ ਧਾਲੀਵਾਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਵੀ ਕਿਸੇ ਨਾਲੋਂ ਘੱਟ ਨਹੀ ਹਨ ਪਰ ਲੋੜ ਹੈ ਉਨਾਂ੍ਹ ਵਿਚ ਛੁਪੀ ਪ੍ਰਤਿਭਾ ਨੂੰ ਨਿਖਾਰਨ ਦੇ ਮੌਕੇ ਪ੍ਰਦਾਨ ਕਰਨ ਦੀ।

ਇਸ ਮੌਕੇ ਉਨਾਂ੍ਹ ਨੇ ਬਾਬਾ ਸ਼੍ਰੀ ਚੰਦ ਜੀ ਚੈਰੀਟੇਬਲ ਟਰੱਸਟ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਬਾਬਾ ਰਜਿੰਦਰ ਸਿੰਘ ਬੇਦੀ ਵੱਲੋਂ ਸਕੂਲ ਦੀ ਤਰੱਕੀ ਲਈ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਪਲਵਿੰਦਰ ਸਿੰਘ ਸਾਇੰਸ ਮਾਸਟਰ, ਗੁਰਮੀਤ ਕੌਰ, ਸੁਖਜਿੰਦਰ ਕੌਰ, ਆਸ਼ਿਮਾ ਕੰਬੋਜ, ਕੰਚਨਪ੍ਰਰੀਤ ਕੌਰ ਸਕੂਲ ਸਟਾਫ ਤੇ ਮੀਡੀਆ ਕੋਆਰਡੀਨੇਟਰ ਗਗਨ ਆਦਿ ਮੌਜੂਦ ਸਨ।