ਸ਼ਾਮ ਸਿੰਘ ਘੁੰਮਣ, ਦੀਨਾਨਗਰ

ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ, ਜਿਲ੍ਹਾ ਗੁਰਦਾਸਪੁਰ ਇਕਾਈ ਦੀ ਮੀਟਿੰਗ ਰਿਟਾ. ਡੀਈਓ ਸਨੇਹ ਸਰਿਤਾ ਜੋਸ਼ੀ ਦੀ ਪ੍ਰਧਾਨਗੀ ਹੇਠ ਦੀਨਾਨਗਰ ਵਿਖੇ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਮਗਰੋਂ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ, ਜਿਨ੍ਹਾਂ 'ਚ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਜਾਰੀ ਕਰਨ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, 144 ਮਹੀਨੇ ਦਾ ਡੀਏ ਦਾ ਬਕਾਇਆ ਜਾਰੀ ਕਰਨ, ਮੈਡੀਕਲ ਭੱਤਾ ਦੋ ਹਜਾਰ ਰੁਪਏ ਕਰਨਾ, ਕੈਸਲੈਸੱ ਸਿਹਤ ਬੀਮਾ ਯੋਜਨਾ ਨੂੰ ਜਰੂਰੀ ਸੋਧਾਂ ਨਾਲ ਮੁੜ ਤੋਂ ਲਾਗੂ ਕਰਨਾ, ਐਲਟੀਸੀ ਮੌਕੇ ਤੇ ਡੀਏ ਸਮੇਤ ਦੇਣਾ, ਨਵੇਂ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਯੋਜਨਾਂ ਅਧੀਨ ਲਿਆਉਣਾ, ਅੰਤਰਿਮ ਰਿਲੀਫ ਦੇਣਾ ਅਤੇ ਮੁਫਤ ਬੱਸ ਸਹੂਲਤ ਦੇਣ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।

ਇਸ ਮੌਕੇ ਜਿਲ੍ਹਾ ਪ੍ਰਧਾਨ ਮਾਇਆਧਾਰੀ ਨੇ ਕਿਹਾ ਕਿ ਜੇ ਮੰਗਾਂ ਵੱਲ ਤੁੰਰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ਉਪਰੰਤ ਯੂਨੀਅਨ ਮੈਂਬਰ ਮੰਗ ਪੱਤਰ ਦੇਣ ਲਈ ਤਹਿਸੀਲ ਦਫਤਰ ਦੀਨਾਨਗਰ ਵਿਖੇ ਪਹੁੰਚੇ ਜਿੱਥੇ ਯੂਨੀਅਨ ਨੇ ਅਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਮਗਰੋਂ ਇੱਕ ਮੰਗ ਪੱਤਰ ਨਾਇਬ ਤਹਿਸੀਲਦਾਰ ਦੀਨਾਨਗਰ ਮਨਜੀਤ ਸਿੰਘ ਨੂੰ ਸੌਂਪਿਆ। ਇਸ ਮੌਕੇ ਤੇ ਫਤਿਹ ਚੰਦ, ਕਸ਼ਮੀਰ ਸਿੰਘ, ਮੁਰਾਰੀ ਲਾਲ, ਕੁਲਦੀਪ ਸਿੰਘ, ਦਿਲਜੀਤ ਸਿੰਘ ਕੁੰਵਰ, ਮਾਸਟਰ ਇੰਦਰ ਸਿੰਘ, ਵੀਰ ਸਿੰਘ, ਨਿਰੰਜਣ ਸਿੰਘ, ਨਵਤੇਜ਼ ਸਿੰਘ, ਸਵਰਨ ਸਿੰਘ, ਗੁਰਦੇਵ ਸਿੰਘ, ਰਾਜ ਕੁਮਾਰੀ, ਸੋਮਾ ਦੇਵੀ, ਬਨਾਰਸੀ ਦਾਸ ਤੇ ਅਮਰੀਕ ਸਿੰਘ ਵੀ ਹਾਜ਼ਰ ਸਨ।